ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਸੇ ਦੇ ਕੇ ਚੜ੍ਹੇ ਪੰਘੂੜੇ, ਐਸੇ ਆਏ ਭੌਂ
ਇਕ ਨੂੰ ਓਥੇ ਹੀ ਗਸ਼ ਪੈ ਗਈ, ਬਾਕੀ ਰਹਿ ਗਏ ਨੌਂ,
ਨਵਾਂ ਦੋਸਤਾਂ ਅੱਗੇ ਜਾ ਕੇ ਕੇਲੇ ਖਾਧੇ ਸੱਠ
ਇਕ ਨੂੰ ਕੈਆਂ ਔਣ ਲਗ ਪਈਆਂ ਬਾਕੀ ਰਹਿ ਗਏ ਅੱਠ
ਅਠਾਂ ਨੇ ਰਲ ਪੀਤਾ ਦਾਰੂ, ਪੁੱਠੀ ਹੋ ਗਈ ਮੱਤ
ਇਕ ਨੂੰ ਫੜ ਲੈ ਗਿਆ ਸਿਪਾਹੀ ਬਾਕੀ ਰਹਿ ਗਏ ਸੱਤ
ਸੱਤ ਮੁਜ਼ਰਾ ਸੁਣਨ ਗਏ ਤਾਂ ਇਕ ਦਾ ਮਿਲ ਪਿਆ ਪੇ
ਉਸ ਨੇ ਫੜ ਕੇ ਤੌਣੀ ਚਾੜ੍ਹੀ, ਬਾਕੀ ਰਹਿ ਗਏ ਛੇ
ਛੀਆਂ ਭੰਗ ਦੇ ਬਾਟੇ ਪੀਤੇ, ਦੂਰ ਕਰਨ ਨੂੰ ਰੰਜ
ਇਕ ਓਥੇ ਹੀ ਹੋ ਗਿਆ ਟੇਢਾ, ਬਾਕੀ ਰਹਿ ਗਏ ਪੰਜ
ਪੰਜਾਂ ਹਲਵਾ ਅਤੇ ਕਚੌਰੀ, ਖਾਧਾ ਨਾਲ ਅਚਾਰ
ਇਕ ਨੂੰ ਢਿਡ ’ਚ ਸੂਲ ਉਠਿਆ, ਬਾਕੀ ਰਹਿ ਗਏ ਚਾਰ
ਚਾਰੇ ਤੁਰੇ ਬੋਲੀਆਂ ਪਾਂਦੇ, ਲਈ ਲੜਾਈ ਲੈ
ਇਕ ਦੇ ਸਿਰ ਦਾ ਘੱਗਰ ਖੁਲ੍ਹ ਗਿਆ,ਬਾਕੀ ਰਹਿ ਗਏ ਤ੍ਰੈ
ਤਿੰਨੇ ਮੰਡੀ-ਮੇਲੇ ਪਹੁੰਚੇ, ਬੇਹਦ ਘੱਟਾ-ਬੋ
ਇਕ ਨੂੰ ਤਾਪ ਸ਼ੂਕਦਾ ਚੜ੍ਹ ਗਿਆ, ਬਾਕੀ ਰਹਿ ਗਏ ਦੋ
ਦੋਹਾਂ ਤੰਦੂਰੇ ਰੋਟੀ ਖਾਧੀ, ਦਿਕ ਕੀਤੀ ਜਿਸ ਹਿੱਕ
ਇਕ ਨੂੰ ਲਗ ਗਏ ਦਸਤ ਓਥੇ ਹੀ, ਬਾਕੀ ਰਹਿ ਗਿਆ ਇੱਕ
ਉਸ ਦੀ ਡੱਬੋਂ ਕਿਸੇ ਉਚੱਕੇ ਪੈਸੇ ਲੀਤੇ ਖੋਲ੍ਹ
ਪੈਦਲ ਤੁਰ ਕੇ ਘਰ ਪਹੁੰਚਾ ਤੇ ਲਗਾ ਵਜਾਉਣ ਢੋਲ:-
'ਲੋਕੋ, ਮੇਲੇ ਨਾ ਜਾਣਾ, ਹੈ ਓਥੇ ਦੁਖਾਂ ਦੀ ਫੌਜ
‘ਸੁਥਰਾ' ਮੇਲੇ ਕਦੇ ਨ ਜਾਂਦਾ ਤਦੇ ਭੋਗਦਾ ਮੌਜ

ਮਰਨ ਦੀ ਇੱਛਿਆ

ਕੱਲ ਲੱਖਪਤੀ ਇਕ ਕਹਿਣ ਲਗਾ,ਕੀ ਪੁਛਨਾ ਏਂ ‘ਸੁਥਰੇ’ ਹਾਲ ਮਿਰਾ ?
ਗਮ-ਚਿੰਤਾ ਛਡਿਆ ਖ਼ੂਨ ਸੁਕਾ, ਜਿੰਦ ਦੌੜ ਭਜ ਨੇ ਲੀਤੀ ਖਾ
ਹੁਣ ਫਿਕਰਾਂ ਤੋਂ ਦਿਲ ਡਰਦਾ ਹੈ

-੬੭-