ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਈ ਬੋਲੀ ‘ਆ ਬੇਟਾ, ਮੈਂ ਚੁਲ੍ਹਾ ਅਭੀ ਜਲਾਊਂ
'ਅਭੀ ਪਕਾਊਂ ਯਿਹ ਖਿਚੜੀ, ਪਲ ਭਰ ਮੇਂ ਤੁਝ ਖਿਲਾਊਂ ।
ਬੈਠ ਗਿਆ ਪੰਜਾਬੀ ਪੇਂਡੂ, ਖਿਚੜੀ ਰਿੱਝਣ ਲਗੀ
ਵੇਹਲਾ ਬੈਠ ਹੁਜਤਾਂ ਸੋਚੇ, ਮਾਰ ਅਜੇਹੀ ਵੱਗੀ-
‘ਮਾਈ ਘਰ ਤੇ ਚੰਗਾ ਹੈ, ਪਰ ਬੂਹੇ ਐਸੇ ਵੈਸੇ
‘ਭਲਾ ਭੈਂਸ ਜੇ ਮਰ ਜਾਏ ਤੇਰੀ, ਬਾਹਰ ਜਾਉਗੀ ਕੈਸੇ
ਮਾਈ ਬੋਲੀ 'ਰਾਮ ਰਾਮ ਕਹੁ, ਬੇਟਾ ਦੇਖੋ ਭਾਲੋ
'ਐਸੀ ਬੇਸ਼ਗਨੀ ਕੀ ਬਾਤੇਂ, ਮੂੰਹ ਸੇ ਕਾਹਿ ਨਿਕਾਲੋ ?'
ਛਿਨ-ਪਲ ਬਾਦ ਜੀਭ ਫਿਰ ਸਰਕੀ ‘ਮਾਈ ਸੱਚ ਬਤਾਈਂ
ਰੰਡੀ-ਰੂੜੀ ਕੱਲੀ ਹੈਂ, ਯਾ ਹੈ ਕੋ ਖਸਮ ਗੁਸਾਈਂ ?'
ਲਾਲੋ ਲਾਲ ਮਾਈ ਹੋ ਬੋਲੀ, ਜ਼ਰਾ ਹੋਸ਼ ਮੇਂ ਆਓ
'ਤੁਮ੍ਹੇਂ ਗਰਜ਼ ਕਿਆ ਇਨ ਬਾਤੋਂ ਸੇ? ਖਿਚੜੀ ਪਕੇ ਤੋ ਖਾਓ
'ਮਿਰੇ ਪਤੀ ਕਾ ਬੇਸ਼ਕ ਸਿਰ ਸੇ ਉੱਠ ਚੁਕਾ ਹੈ ਸਾਯਾ
'ਮਗਰ ਪ੍ਰਭੂ ਨੇ ਦੋ ਲਾਲੋਂ ਕੀ ਮਾਂ ਹੈ ਮੁਝੇ ਬਣਾਯਾ
'ਦੋਨੋਂ ਹੈਂ ਦੇਹਲੀ ਮੇਂ ਨੌਕਰ, ਬੀਸ ਬੀਸ ਹੈਂ ਪਾਤੇ
'ਉਨ ਕੇ ਦਮ ਸੇ ਜ਼ਿੰਦਾ ਹੂੰ ਮੈਂ ਖ਼ਰਚ ਵੂਹੀ ਭਿਜਵਾਤੇ'
ਬੋਲ ਉੱਠਿਆ ਮੂਰਖ ਫਿਰ ਏ ‘ਭਲਾ ਜੇ ਓਹ ਮਰ ਜਾਏਂ
'ਫਿਰ ਮਾਈ ਜੀ ਆਪ ਕਿਸ ਤਰ੍ਹਾਂ ਅਪਨਾ ਝੱਟ ਲੰਘਾਏਂ ?'
ਚੀਕ ਨਿਕਲ ਗਈ ਉਪਕਾਰਨ ਦੀ, ਝੱਟ ਪਤੀਲੀ ਚਾਈ
ਰਿਝਦੀ ਰਿਝਦੀ ਖਿਚੜੀ, ਚਾ ਮੂਰਖ ਦੇ ਪੱਲੇ ਪਾਈ
ਤੁਰ ਪਿਆ ਲੈ ਅਧਰਿੱਝੀ ਖਿਚੜੀ, ਪਾਣੀ ਵਗਦਾ ਜਾਵੇ
ਹਾਲ ਅਜੀਬ ਦੇਖ ਕੇ ਉਸ ਦਾ, ਸਭ ਨੂੰ ਹਾਸਾ ਆਵੇ
'ਸੁਥਰੇ' ਪੁਛਿਆ 'ਲੰਬੜਦਾਰਾ' ਪੱਲਿਓਂ ਕੀ ਊ ਚੋਂਦਾ ?'
'ਮਿਰੀ ਜੀਭ ਦਾ ਰਸ ਹੈ' ਕੂਯਾ, ਭੁਖਾ ਰੋਂਦਾ ਰੋਂਦਾ

ਸਹੁਰੇ ਘਰ ਜਵਾਈ

ਸ਼ੂਕੇ ਬਾਂਕੇ ਬਾਬੂ ਤਾਈਂ ਜ਼ਾਰੋ ਜ਼ਾਰ ਰੋਂਦਾ ਦੇਖ,

-੬੯-