ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਛਿਆ ਮੈਂ ‘ਭਲੇ ਲੋਕਾ, ਬੜੀ ਹਰਿਆਨੀ ਹੈ
'ਉਤੋਂ ਤਾਂ ਤੂੰ ਚੰਗਾ ਭਲਾ ਮਰਦ ਮਾਣ੍ਹੂ ਜਾਪਨਾ ਏਂ,
'ਰੋਣ ਵਾਲੀ ਤੇਰੀ ਪਰ ਆਦਤ ਜ਼ਨਾਨੀ ਹੈ
ਡੁਬਿਆ ਜਹਾਜ਼ ਯਾ ਖਜ਼ਾਨੇ ਸੱਤ ਖੁਸ ਗਏ ?
'ਟੁਟਿਆ ਜਾਂ ਸਿਰੇ ਕੋਈ ਕਹਿਰ ਅਸਮਾਨੀ ਹੈ ?
'ਹੋਯਾ ਕੀ ਹੈ ਤੈਨੂੰ ? ਤੂੰ ਜਨਾਨੀ ਹੈ ਯਾ ਆਦਮੀ ਹੈਂ ?
‘ਡੁੱਬਣ ਦੀ ਨੀਤ ਦੱਸ ਕਾਹਨੂੰ ਦਿਲ ਠਾਨੀ ਹੈ ?
ਝਾੜ ਖਾ ਕੇ ਆਈਓ ਸੂ ਹੋਸ਼ ਹੰਜੂ ਪੂੰਝ ਲੀਤੇ,
ਬੋਲਿਆ ਹਜ਼ੂਰ, ਮੇਰੀ ਲੰਬੜੀ ਕਹਾਨੀ ਹੈ
'ਸਹੁਰਿਆਂ ਦੇ ਘਰ ਹੈ ਜਵਾਈ ਬੰਦਾ ਰਿਹਾ ਹੋਯਾ,
ਬੱਸ ਆਪੇ ਸੋਚ ਲਵੋ ਟੁਟੀ ਕਯੋਂ ਕਮਾਨੀ ਹੈ ?
'ਬੜੇ ਚਾਵਾਂ ਨਾਲ ਘਰ ਰਖਿਆ ਜਵਾਈ ਓਨ੍ਹਾਂ
ਅਸਾਂ ਜਾਤਾ ਸਾਡੀ ਤਕਦੀਰ ਹੀ ਲਸਾਨੀ ਹੈ,
'ਸਹੁਰੇ ਨੇ ਅਮੀਰ, ਅਸੀਂ ਬਣਾਂਗੇ, ਉਨ੍ਹਾਂ ਦੇ ਪੀਰ
'ਮੌਜ ਹੈ, ਅਨੰਦ ਹੈ, ਬਹਾਰ ਹੈ, ਅਸਾਨੀ ਹੈ
'ਹਾਇ ਪਰ ਖੁੱਲ੍ਹ ਗਈਆਂ ਅੱਖਾਂ ਥੋੜੇ ਦਿਨਾਂ ਬਾਦ,
'ਪਤਾ ਲਗਾ ਇਹ ਤਾਂ ਦੁਖਾਂ ਭਰੀ ਮ੍ਰਤਬਾਨੀ ਹੈ
ਲੋਕੋ ! ਮੇਰੀ ਤੋਬਾ, ਕੰਨ ਫੜਾਂ ਤੇ ਦੁਹਾਈ ਦੇਵਾਂ
'ਸਹੁਰੇ ਘਰ ਜਵਾਈ ਰਹਿਣਾ ਮੌਤ ਦੀ ਨਿਸ਼ਾਨੀ ਹੈ
'ਸਾਲਾ ਜੋ ਮੁਕਾਲਾ ਮੈਨੂੰ ਜੀਜਾ ਜੀਜਾ ਕਹਿਣ ਵਾਲਾ
'ਗੱਲ ਗੱਲ ਵਿਚ ਦਿਖਲਾਂਦਾ ਆਕੜਖ਼ਾਨੀ ਹੈ
ਸੱਸ ਦਾ ਮੂੰਹ ਸੜੇ ਕਦੀ ਹੱਸ ਕੇ ਜੇ ਕੂਈ ਹੋਵੇ,
'ਮੱਥੇ ਸਦਾ ਠੀਕਰੇ ਸ਼ੈਤਾਨ ਦੀ ਜ੍ਯੋਂ ਨਾਨੀ ਹੈ
'ਸਾਲੀ ਸਦਾ ਮੂੰਹ ਨੂੰ ਘਸੁੰਨ ਹੀ ਬਣਾਈ ਰੱਖੇ,
'ਸਹਰਾ ਐਉਂ ਘੂਰੇ ਗੋਯਾ ਰਿੱਛ ਬਰਫ਼ਾਨੀ ਹੈ
'ਵਹੁਟੀ ਦਾ ਤਾਂ ਪੁਛੋ ਹੀ ਨਾ, ਖਾਊਂ, ਵਢੂੰ ਕਰੇ ਨਿਤ
'ਕੋਈ ਜਾਣ ਉੱਕੀ ਹੀ ਨਵਾਕਫ਼ ਬਿਗਾਨੀ ਹੈ

-੭੦-