ਪੰਨਾ:ਬਾਦਸ਼ਾਹੀਆਂ.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਹਾਂ ਜਵਾਈ, ਪਰ ਸੇਵਾ ਮੈਂ ਸਈਸੀ ਕਰਾ, ਮੇਰੇ ਹੀ ਹਵਾਲੇ ਚੌਕੀਦਾਰੀ-ਦਰਬਾਨੀ ਹੈ * ਪਸੇ ਨੂੰ ਲੁਕਾ ਕੇ ਮੈਥੋਂ ਰਖਦੇ ਨੇ ਐਸ ਤਰਾਂ, ‘ਮਾਨੇ ਚੋਰੀ ਡਾਕਾ ਮੇਰਾ ਪੇਸ਼ਾ ਖਾਨਦਾਨੀ ਹੈ, ਕੱਖੋਂ ਹੌਲਾ ਹੋਇਆ ਨਿੱਤ ਨਵੇਂ ਅਪਮਾਨ ਝਲਾ, ਪਕਾਂ ਜਿਵੇਂ ਝੱਲਦੀ ਖਾਮੋਸ਼ ਪੈਦਾਨੀ ਹੈ ਲਗਾ ਹੈ ਕਲੰਕ ਇਨਸਾਨ ਦੇ ਜਹਾਨੀਂ ਮੈਨੂੰ, 'ਉਫ, ਏਹ ਭੀ ਜ਼ਿੰਦਗਾਨੀ, ਕੋਈ ਜ਼ਿੰਦਗਾਨੀ ਹੈ ? ਸੱਚਾ ਹੈ ਅਖਾਣ, ਸਹੁਰੇ ਘਰ ਹੋ ਜਵਾਈ ਕੁਤਾ, ਮਰਨ ਦਿਓ ਮੈਨੂੰ ਥੋਡੀ ਬੜੀ ਮਿਹਰਬਾਨੀ ਹੈ। ਸੋਚਿਆ ਮੈਂ ‘ਸ਼ਕਰ ਏਸ ਹਾਲ ਤੋਂ ਹੀ ਬਚੇ ਅਸੀਂ, ‘ਸੁਥਰੇ’ ਦੀ ਜਿੰਦਗੀ ਤਾਂ ਤਖਤ ਸੁਲੇਮਾਨ ਹੈ।

ਮੁੜ ਚੁਹੀ ਦੀ ਚੁਹੀ

ਚੁਹੀ ਭੜਕਦੀ ਦੇਖ ਇੱਲ ਨੇ ਪਕੜ ਉਡਾਰੀ ਲਾਈ ਰਬ ਸਬੱਬੀ ਪੰਜਿਓ ਨਿਕਲੀ, ਫਿਰ ਧਰਤੀ ਵਲ ਆਈ ਇਕ ਰਿਸ਼ੀ ਦੇ ਉਤੇ ਡਿਗੀ, ਤਰਸ ਓਸ ਨੂੰ ਆਯਾ ਮੰਤਰ ਪੜ ਕੇ, ਉਸ ਚੂਹੀ ਦਾ ਲੜਕੀ ਰੂਪ ਬਣਾਯਾ ਸੁੰਦਰ ਲੜਕੀ ਬਨ ਵਿਚ ਖੇਡੇ, ਫਲ ਖਾਵੇ, ਫੁਲ ਸੰਘੇ ਗੰਗਾ ਵਿਚ ਇਸ਼ਨਾਨ ਕਰੇ, ਅਰ ਕਪਲਾ ਗਉਆਂ ਚੰਘੇ ਯੂਬਾ ਹੋਈ ਤਾਂ ਲਗੀਆਂ ਸੋਚਾਂ, ਇਸ ਦਾ ਢੰਗ ਰਚਾਈਏ ਕੋਈ ਬਲੀ ਪਰਤਾਪੀ ਸਰ:ਨਰ ਇਸ ਦਾ ਕੰਤ ਬਣਾਈਏ ਕਹਿਣ ਲਗੇ ‘ਸੁਣ ਪਤੀ, ਜਿਸ ਨੂੰ ਚਾਹੇ ਉਸੇ ਸੰਗ ਵਿੱਚ ਵੀ

-੭੧-