ਕਰਨ ਵੇਲੇ ਹੋਈ। ਸ਼ਹਿਰ ਦੇ ਸਭ ਅਖਬਾਰਾਂ ਨੇ ਖੇਲ ਦਾ ਜ਼ਿਕਰ ਸ਼ਾਨਦਾਰ ਲਫਜ਼ਾਂ ਵਿਚ ਕੀਤਾ ਤੇ ਉਹਨਾਂ ਕਈ ਮੰਨੇ ਪਰਮੰਨੇ ਲਿਖਾਰੀਆਂ ਦੀਆਂ ਰਚਨਾਵਾਂ ਨਾਲ ਮੁਕਾਬਲਾ ਕਰ ਕੇ ਨਾਟਕ ਦੀਆਂ ਖੂਬੀਆਂ ਨੂੰ ਨਿਖਾਰ ਕੇ ਦਸਿਆ। ਕਈਆਂ ਨੇ ਤਾਂ ਓਸ ਦੇ ਖੇਲ ਬਾਰੇ ਏਥੋਂ ਤਕ ਲਿਖ ਦਿਤਾ ਕਿ ਇਹ ਨਾਟਕ ਨਾਟਕ-ਕਲਾ ਦੀ ਤਵਾਰੀਖ਼ ਵਿਚ ਯਾਦਗਾਰ ਬਣ ਕੇ ਰਹੇਗਾ।
ਜੋ ਨਾਵਲ ਏਸ ਨੇ ਇਕ ਮਹੀਨਾ ਪਹਿਲਾਂ ਪ੍ਰਕਾਸ਼ਤ ਕੀਤਾ ਸੀ, ਓਹ ਧੜਾ ਧੜ ਵਿਕ ਰਿਹਾ ਸੀ। ਓਸ ਨੂੰ ਆਪਣੇ ਜੀਵਨ ਉੱਤੇ ਪੂਰਾ ਭਰੋਸਾ ਹੁੰਦਾ ਜੇ ਇਕ ਚੀਜ਼...............।
ਨੌਕਰ ਨੇ ਹੌਲੀ ਜਹੀ ਕਿਹਾ- "ਹਜ਼ੂਰ ਬਾਹਰ ਇਕ ਤੀਵੀਂ ਖੜੀ ਹੈ।"
ਵੀਰੇਂਦਰ ਨੇ ਕੰਘੀ ਫੇਰਦਿਆਂ ਹੋਇਆਂ ਹੀ ਬੇ-ਪ੍ਰਵਾਹੀ ਨਾਲ ਕਾਰਡ ਚੁਕਿਆ; ਜਿਸ ਤੇ ਲਿਖਿਆ ਸੀ “ਨਲਨੀ!" ਨਹੀਂ ਇਹ ਕਿਸ ਤਰਾਂ ਹੋ ਸਕਦਾ ਹੈ? ਓਸ ਨੇ ਅੱਖਾਂ ਪਾੜ ਕੇ ਕਾਰਡ ਨੂੰ ਫ਼ੇਰ ਵੇਖਿਆ। ਸ਼ਕ ਸ਼ੁਬੇ ਦੀ ਗੁੰਜਾਇਸ਼ ਨਹੀਂ ਸੀ। ਉਸ ਉੱਤੇ ਸਿਰਫ ਇਕੋ ਲਫਜ਼ ਸੀ “ਨਲਨੀ!" ਓਸ ਦਾ ਸਾਹ ਤੇਜ਼ੀ ਨਾਲ ਚੱਲਣ ਲਗ ਪਿਆ। ਕਹਿਣ ਹੀ ਵਾਲਾ ਸੀ ਕਿ ਹਾਂ ਇਸ ਤੀਵੀਂ ਨੂੰ ਲੈ ਆਓ! ਛੇਤੀ ਜਾਓ! ਪਰ ਉਹ ਅਚਾਨਕ ਹੀ ਰੁਕ ਗਿਆ।
ਦਸ ਸਾਲ ਪਹਿਲਾਂ ਦੇ ਵਾਕਿਆਤ ਬਿਜਲੀ ਦੀ ਤੇਜ਼ੀ ਵਾਂਗੂ ਯਾਦ ਆ ਗਏ ਤੇ ਉਹ ਫਿਲਮ ਬਣ ਕੇ ਅੱਖਾਂ ਅਗੇ ਫਿਰਨ ਲਗ ਪਏ।
ਦਸ ਸਾਲ ਪਹਿਲਾਂ ਓਹ ਇਕ ਨਾਚ ਘਰ ਵਿਚ ਗਿਆ, ਓਸ ਵਕਤ ਓਹ ਇਕ ਮਾਮੂਲੀ ਵਿਦਿਆਰਥੀ ਸੀ। ਨਾਚ ਵੇਖਣ ਦਾ ਓਹ ਇਤਨਾ ਸ਼ੌਕੀ ਨਹੀਂ ਸੀ, ਕਿਉਂਕਿ ਓਸ ਨੂੰ ਅਜੇਹੇ ਦਿਲ ਪ੍ਰਚਾਵੇ
੧੦
ਅਮੁੱਕ ਨਿਰਾਸਤਾ ਵਿਚੋਂ