ਪੰਨਾ:ਬੁਝਦਾ ਦੀਵਾ.pdf/100

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਹੀ ਹੋਇਆ ਸੀ, ਜਿਸ ਕਰ ਕੇ ਉਹ ਬਹੁਤ ਕਮਜ਼ੋਰ ਰਹਿੰਦਾ ਸੀ। ਓਸ ਨੇ ਜਿਸ ਵੇਲੇ ਏਹੋ ਜਿਹੀਆਂ ਗੱਲਾਂ ਸੁਣੀਆਂ, ਤਾਂ ਉਹ ਸੋਚਾਂ ਦੇ ਡੂੰਘੇ ਸਮੁੰਦਰ ਵਿਚ ਗੋਤੇ ਲਾਂਦਾ ਸੌਂ ਗਿਆ । ਦਿਨ ਚੜਿਆ ਤਾਂ ਕ੍ਰਿਪਾਲ ਦਾ ਸਰੀਰ ਬੁਖਾਰ ਨਾਲ ਅੰਗਿਆਰ ਵਾਂਗ ਬਲ ਰਿਹਾ ਸੀ । ਅਚਾਨਕ ਓਸੇ ਦਿਨ ਚੰਨੂ ਤੇ ਸੁਰੇਸ਼ ਵੀ ਆ ਗਏ ਤੇ ਆਉਣ ਸਾਰ ਗਿਆਨ ਨਾਲ ਗੱਲੀ ਲਗ ਪਏ । ਪਾਸ ਹੀ ਕ੍ਰਿਪਾਲ ਮੰਜੀ ਤੇ ਪਿਆ ਬੁਖਾਰ ਨਾਲ ਹਾਇ ਹਾਇ ਕਰ ਰਿਹਾ ਸੀ । ਦੋਹਾਂ ਵਿਚੋਂ ਕਿਸੇ ਨੂੰ ਇਤਨਾ ਵੀ ਮਹਿਸੂਸ ਨਾ ਹੋਇਆ ਕਿ ਸਾਡੇ ਪਾਸ ਕੋਈ ਬੀਮਾਰ ਪਿਆ ਹੈ । ਕ੍ਰਿਪਾਲ ਇਤਨੀ ਕਠੋਰਤਾ ਜਰ ਨਾ ਸਕਿਆ ਤੇ ਉਹ ਰੋਹ ਵਿਚ ਆ ਕੇ ਕਹਿਣ ਲਗਾ-ਮੈਂ ਬੀਮਾਰ ਪਿਆ ਹਾਂ, ਪਰ ਤੁਸੀਂ ਆਪਣੇ ਕਿੱਸੇ ਛੇੜ ਬੈਠੇ ਹੋ; ਕੀ ਮੈਂ ਤੁਹਾਡੇ ਪਾਸੋਂ ਇਨਸਾਨੀ ਹਮਦਰਦੀ ਦੀ ਆਸ ਵੀ ਨਹੀਂ ਰੱਖ ਸਕਦਾ ?"

ਸੁਰੇਸ਼ ਤਾਂ ਕੁਝ ਨਾ ਬੋਲੀ, ਪਰ ਸ਼ਰਾਬ ਨਾਲ ਅੰਨਾ ਹੋਇਆ ਚੰਨੂ ਲੜਖੜਾਉਂਦੀ ਆਵਾਜ਼ ਨਾਲ ਬੋਲਿਆ-ਤੈਨੂੰ ਕੋਈ ਗੋਲੀ ਲਗੀ ਏ ਜੋ ਅਸੀਂ ਪੱਟੀ ਕਰੀਏ ? ਹਾ ਹਾ, ਹਾ ਹਾ । ਕੀ ਤੇਰੇ ਪੇ ਦੇ ਅਸੀਂ ਨੌਕਰ ਆਂ । ਜੇ ਤੂੰ ਬੁਖਾਰ ਨਾਲ ਪਿਆ ਏਂ, ਤਾਂ ਸਾਡੀ ਜੁੱਤੀ ਤੋਂ । ਨਾਢੂ ਖਾਨ ਕਿਤੋਂ ਦਾ, ਕਹਿੰਦਾ ਏ ਮੈਨੂੰ ਬੁਖਾਰ ਚੜਿਆ ਹੋਇਐ ਤੇ ਤੁਸੀਂ ਆਪਣੀਆਂ ਰਾਮ ਕਹਾਣੀਆਂ ਛੇੜ ਬੈਠੇ ਹੋ। ਕ੍ਰਿਪਾਲ ਨੂੰ ਚਿੜਾਉਣ ਲਈ ਉਹ ਫੇਰ ਡਰਾਉਣਾ ਹਾਸਾ ਹਸਣ ਲਗ ਪਿਆ ।

ਇਹ ਗੱਲਾਂ ਕਰਨ ਵੇਲੇ ਚੰਨੂ ਦਾ ਚਿਹਰਾ ਬੜਾ ਭਿਆਨਕ ਤੇ ਡਰਾਉਣਾ ਸੀ । ਕ੍ਰਿਪਾਲ ਇਹ ਵੇਖ ਕੇ ਹੈਰਾਨ ਰਹਿ ਗਿਆ ਤੇ ਉਹ ਸੁਰੇਸ਼ ਦੇ ਮੂੰਹ ਵਲ ਤਕਣ ਲਗ ਪਿਆ।

"ਸਰੇਸ਼ ਵੱਲ ਕੀ ਤਕਨਾ ਏ ? ਇਹ ਮੇਰੇ ਹੱਥਾਂ ਦੀ ਹੀ

੧੦੨
ਨੇਕੀ ਦਾ ਬਦਲਾ