ਸਮੱਗਰੀ 'ਤੇ ਜਾਓ

ਪੰਨਾ:ਬੁਝਦਾ ਦੀਵਾ.pdf/101

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਚੰਡੀ ਹੋਈ ਏ; ਇਹੋ ਹੀ ਤੈਨੂੰ ਮੇਰੇ ਹੁਨਰ ਦਾ ਜੌਹਰ ਵਿਖਾਏਗੀ।"ਚੰਨੂ ਨੇ ਬੜੀ ਆਕੜ ਨਾਲ ਆਖਿਆ।

ਚੰਨੂ, ਸੁਰੇਸ਼ ਤੇ ਗਿਆਨ ਆਪਣੀ ਰਾਮ ਕਹਾਣੀ ਫੇਰ ਛੇੜ ਬੈਠੇ । ਜਦ ਤੁਰਨ ਲਗੇ ਤਾਂ ਗਿਆਂਨ ਨੇ ਕ੍ਰਿਪਾਲ ਨੂੰ ਸਤਿ ਸ੍ਰੀ ਅਕਾਲ ਬੁਲਾਈ, ਪਰ ਚੰਨੂ ਤੇ ਸੁਰੇਸ਼ ਘੂਰਦੀਆਂ ਹੋਈਆਂ ਨਜ਼ਰਾਂ ਨਾਲ ਬੂਹਿਓਂ ਬਾਹਰ ਨਿਕਲ ਗਏ ।

ਮੈਂ ਚੰਨੂ ਦੀ ਅਪੀਲ ਵਿਚ ਸਹਾਇਤਾ ਕੀਤੀ; ਹਾਂ, ਓਸ ਚੰਨੂ ਦੀ, ਜੋ ਜੇਲ ਵਿਚੋਂ ਮੈਨੂੰ ਲਿਲਕੜੀਆਂ ਭਰੀਆਂ ਚਿਠੀਆਂ ਭੇਜਦਾ ਸੀ । ਸੁਰੇਸ਼ ਨੇ ਮੈਨੂੰ ਧੀ ਦਾ ਰਿਸ਼ਤਾ ਦੇਣ ਵਾਸਤੇ ਆਖਿਆ ਸੀ। ਚੰਨੂ ਦੀ ਅਪੀਲ ਵਾਸਤੇ ਪੰਜ ਦਸ ਨਹੀਂ, ਬਲਕਿ ਸੈਂਕੜੇ ਰੁਪਏ ਸੁਰੇਸ਼ ਮੈਥੋਂ ਲੈਂਦੀ ਰਹੀ ! ਕੀ ਉਹਨਾਂ ਪਾਸ ਮੇਰੇ ਲਈ ਓਸ ਦੇ ਬਦਲੇ ਵਿਚ ਇਨਸਾਨੀ ਹਮਦਰਦੀ ਦੇ ਦੋ ਸ਼ਬਦ ਵੀ ਨਹੀਂ ਰਹੇ ? ਕੀ ਇਹ ਸਭ ਧੋਖਾ, ਫਰੇਬ ਤੇ ਠੱਗੀ ਸੀ ? ਕੀ ਇਹ ਓਸ ਨੇਕੀ ਦਾ ਬਦਲਾ ਹੈ, ਜੋ ਮੈਂ ਚੰਨੂ ਤੇ ਸੁਰੇਸ਼ ਨਾਲ ਕਰਦਾ ਰਿਹਾ ਹਾਂ ? ਸਭ ਪੁਰਾਣੀਆਂ ਯਾਦਾਂ ਕ੍ਰਿਪਾਲ ਦੀਆਂ ਅੱਖਾਂ ਸਾਮਣੇ ਫਿਲਮ ਵਾਂਗ ਫਿਰਨ ਲਗ ਪਈਆਂ ।

ਕ੍ਰਿਪਾਲ ਦਾ ਬੁਖਾਰ ਹਰ ਸਕਿੰਟ ਪਿਛੋਂ ਵਧਦਾ ਗਿਆ ।

ਜਿਨਾਂ ਪਾਸ ਉਹ ਨੌਕਰ ਸੀ ਓਹਨਾਂ ਦੇ ਹੀ ਮਕਾਨ ਵਿਚ ਰਹਿੰਦਾ ਸੀ । ਉਸ ਦੀ ਚਿੰਤਾ ਜਨਕ ਹਾਲਤ ਵੇਖ ਕੇ ਮਾਲਿਕ ਨੇ ਡਾਕਟਰ ਨੂੰ ਸਦਿਆ ਤੇ ਡਾਕਟਰ ਨੇ ਪ੍ਰੀਖਿਆ ਕਰ ਕੇ ਆਖਿਆ-"ਏਸ ਦਾ ਬੁਖਾਰ ਭਿਆਨਕ ਸ਼ਕਲ ਧਾਰਨ ਕਰ ਗਿਆ ਹੈ। ਸ਼ਾਇਦ ਕੋਸ਼ਸ਼ ਕੀਤਿਆਂ ਬਚ ਜਾਵੇ ।" ਡਾਕਟਰ ਨੇ ਦੋ ਇੰਜੈਕਸ਼ਨ ਲਾਏ ਤੇ ਚਲਾ ਗਿਆ ।

ਤਿੰਨਾਂ ਚੌਹਾਂ ਦਿਨਾਂ ਪਿਛੋਂ ਸੁਰੇਸ਼ ਆਈ ਤੇ ਓਸ ਨੇ ਕ੍ਰਿਪਾਲ

ਨੇਕੀ ਦਾ ਬਦਲਾ

੧੦੩