ਸਮੱਗਰੀ 'ਤੇ ਜਾਓ

ਪੰਨਾ:ਬੁਝਦਾ ਦੀਵਾ.pdf/105

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਓਸ ਨੇ ਛੇਤੀ ਛੇਤੀ ਕਦਮ ਪੁਟੇ । ਉਹਨੇ ਮਹਿਸੂਸਿਆ ਜਿਸ ਤਰਾਂ ਕਿ ਮੈਂ ਹਵਾ ਵਿਚ ਉੱਡਿਆ ਜਾ ਰਿਹਾ ਹਾਂ । ਉਹ ਵੱਸੋਂ ਦੇ ਬਹੁਤ ਨੇੜੇ ਪਹੁੰਚ ਗਿਆ | ਆਲੀਸ਼ਾਨ ਇਮਾਰਤਾਂ ਚੰਗੀ ਤਰਾਂ ਦਿਸਣ ਲੱਗ ਪਈਆਂ । ਸ਼ਹਿਰ ਦੇ ਪਾਸ ਇਕ ਛੋਟੀ ਜਹੀ ਨਦੀ ਵਗਦੀ ਸੀ। ਓਸ ਨਦੀ ਦੇ ਕੰਢੇ ਤੇ ਬੈਠ ਕੇ ਉਸ ਨੇ ਥੋੜਾ ਚਿਰ ਸਾਹ ਲਿਆ ਤੇ ਫੇਰ ਨਾਤਾ। ਭੁੱਖ ਨੂੰ ਘਟਾਣ ਵਾਸਤੇ ਓਸ ਨੇ ਥੋੜਾ ਜਿਹਾ ਪਾਣੀ ਪੀਤਾ ਤੇ ਫੇਰ ਈਸ਼ਵਰ ਦਾ ਸ਼ੁਕਰ ਕਰ ਕੇ ਪੁਲ ਦੇ ਪਾਰ ਹੋ ਸ਼ਹਿਰ ਵਿਚ ਜਾ ਵੜਿਆ । ਇਹ ਇਕ ਸੁੰਦਰ ਸ਼ਹਿਰ ਸੀ ਜਿਸ ਦੇ ਮਕਾਨ ਆਸਮਾਨ ਨਾਲ ਗੱਲਾਂ ਕਰਦੇ, ਲਾਲ ਤੇ ਚਿਟੇ ਪੱਥਰਾਂ ਨਾਲ ਬਣੇ ਹੋਏ ਸਨ । ਦੁਕਾਨਾਂ ਬਹੁਤ ਵੱਡੀਆਂ ਤੇ ਹਰ ਤਰ੍ਹਾਂ ਦੀਆਂ ਵਪਾਰਕ , ਚੀਜ਼ਾਂ ਨਾਲ ਸਜੀਆਂ ਹੋਈਆਂ ਸਨ । ਸ਼ਹਿਰ ਦੇ ਲੋਕ ਬੜੇ ਸੁਖਲੇ ਜਾਪਦੇ ਸਨ।

ਓਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਵੇਖਦਾ ਹੋਇਆ ਆਪਣਾ ਆਪ ਭੁਲ ਕੇ ਇਨਾਂ ਬਾਜ਼ਾਰਾਂ ਵਿਚੋਂ ਲੰਘਦਾ ਜਾ ਰਿਹਾ ਸੀ । ਓਸ ਨੇ ਕਿਸੇ ਨਾਲ ਕੋਈ ਗੱਲ ਨਾ ਕੀਤੀ । ਅਖੀਰ ਓਹ ਇਕ ਐਸੀ ਜਗਾ ਤੇ ਪਹੁੰਚਾ, ਜਿਥੇ ਖਾਣ ਪੀਣ ਦਾ ਸਾਮਾਨ ਸਜਿਆ ਹੋਇਆ ਸੀ । ਉਸ ਨੇ ਸੋਚਿਆ ਕਿ ਮੈਂ ਏਥੇ ਖੜਾ ਹੋ ਜਾਵਾਂ, ਮੇਰਾ ਕੁਝ ਨਾ ਕੁਝ ਕੰਮ ਬਣ ਹੀ ਜਾਵੇਗਾ । ਪਰ ਓਸ ਨੂੰ ਖੜੇ ਖੜੇ ਆਪਣੇ ਪੁਰਾਣੇ ਦਿਨਾਂ ਦੀ ਯਾਦ ਇਸ ਤਰਾਂ ਆਈ ਕਿ ਉਹ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਨੂੰ, ਏਥੋਂ ਤੀਕ ਕਿ ਆਪਣੇ ਆਪ ਨੂੰ ਵੀ ਭੁਲ ਗਿਆ |

ਪਲ ਕੁ ਪਿਛੋਂ ਉਸ ਨੂੰ ਹੋਸ਼ ਆਈ, ਤਾਂ ਓਸ ਨੇ ਆਪਣੇ ਆਪ ਨੂੰ ਐਉਂ ਕੋਸਣਾ ਸ਼ੁਰੂ ਕੀਤਾ-"ਮੈਂ ਇਹੋ ਜਿਹਾ ਸੁਨਹਿਰੀ ਸਮਾਂ ਕਿਉਂ ਹਥੋਂ ਗਵਾਇਆ ।" ਇਹਨਾਂ ਖ਼ਿਆਲਾਂ ਵਿਚ ਡੁਬਾ ਉਹ ਓਥੋਂ ਤੁਰ ਪਿਆ ਤੇ ਥੋੜੇ ਚਿਰ ਪਿਛੋਂ ਸ਼ਹਿਰ ਦੇ ਓਸ ਹਿੱਸੇ ਵਿਚ ਪਹੁੰਚਾ ,

ਅਣਖ਼ ਦਾ ਪੁਤਲਾ

੧੦੭