ਨੂੰ ਮਿਲਨਾ ਵਿਅਰਥ ਹੈ। ਕਸਮ ਖਾਧੀ ਕਿ ਓਹ ਬਾਕੀ ਦਾ ਜੀਵਨ ਓਸ ਦੀ ਯਾਦ ਵਿਚ ਬਿਤਾ ਦੇਵੇਗਾ। ਕੁਝ ਚਿਰ ਪਿਛੋਂ ਵੀਰੇਂਦਰ ਨੇ ਆਪਣੀਆਂ ਕਵਿਤਾਵਾਂ ਦਾ ਛੋਟਾ ਜਿਹਾ ਸੰਗ੍ਰਹਿ ਪ੍ਰਕਾਸ਼ਤ ਕੀਤਾ, ਜਿਸ ਵਿਚ ਹਾਵਾ ਬਹੁਤ ਭਰਿਆ ਹੋਇਆ ਸੀ। ਇਹਨਾਂ ਸਾਰੀਆਂ ਕਵਿਤਾਵਾਂ ਵਿਚ ਓਸ ਨੇ ਆਪਣੀ ਨਾਮੁਰਾਦੀ ਦਾ ਹਾਲ ਬੜੇ ਦਰਦ ਨਾਕ ਲਫਜ਼ਾਂ ਵਿਚ ਬਿਆਨ ਕੀਤਾ ਸੀ। ਏਸ ਦੀ ਓਹ ਕਵਿਤਾ ਜੋ ਨਲਨੀ ਉਤੇ ਲਿਖੀ ਗਈ ਸੀ, ਬੜੀ ਪਸੰਦ ਕੀਤੀ ਗਈ। ਵੀਰੇਂਦਰ ਏਸ ਕਿਤਾਬ ਦੀ ਸਫਲਤਾ ਉੱਤੇ ਬੜਾ ਹੈਰਾਨ ਹੋਇਆ। ਜਿਸ ਦੀ ਓਸ ਨੂੰ ਬਿਲਕੁਲ ਆਸ ਨਹੀਂ ਸੀ। ਜਦੋਂ ਓਹ ਅਖਬਾਰਾਂ ਵਿਚ ਸ਼ਲਾਘਾ ਪੜ੍ਹਦਾ, ਤਾਂ ਹੈਰਾਨ ਰਹਿ ਜਾਂਦਾ। ਹੌਲੀ ਹੌਲੀ ਓਸ ਦੇ ਪ੍ਰੇਮ ਦਾ ਕਿੱਸਾ ਵੀ ਮਸ਼ਹੂਰ ਹੁੰਦਾ ਗਿਆ।
ਥੋੜੇ ਦਿਨਾਂ ਪਿਛੋਂ ਵੀਰੇਂਦਰ ਨੇ ਇਕ ਨਾਵਲ ਲਿਖਿਆ, ਜਿਸ ਨੇ ਉਸ ਦੀਆਂ ਕਵਿਤਾਵਾਂ ਤੋਂ ਵੱਧ ਸਫਲਤਾ ਪ੍ਰਾਪਤ ਕੀਤੀ। ਏਸ ਵਿਚ ਇਕ ਅਜਿਹੇ ਨੌਜਵਾਨ ਦਾ ਹਾਲ ਸੀ, ਜਿਸ ਨੂੰ ਪ੍ਰੇਮ ਵਿਚ ਦੁਖ ਉਠਾਉਣਾ ਪੈਂਦਾ ਹੈ ਤੇ ਓਸ ਦਾ ਜੀਵਨ ਬੜਾ ਦੁਖਦਾਈ ਹੋ ਜਾਂਦਾ ਹੈ। ਇਸ ਵਿਚ ਔਰਤਾਂ ਦੀ ਪੱਥਰ ਦਿਲੀ ਤੇ ਆਪਣੀ ਚੋਣ ਦੇ ਵਿਰੁਧ ਜ਼ਹਿਰ ਉਗਲਿਆ ਹੋਇਆ ਸੀ । ਕਿਤਾਬ ਦਾ ਆਖਰੀ ਹਿੱਸਾ ਜਿਸ ਵਿਚ ਓਹ ਬਿਲਕੁਲ ਨਿਰਾਸ਼ ਹੋ ਕੇ ਆਪਣੇ ਜੀਵਨ ਦਾ ਅੰਤ ਕਰ ਲੈਂਦਾ ਹੈ, ਬੜਾ ਹੀ ਸ਼ਾਨਦਾਰ ਸੀ । ਜਿਸ ਵੇਲੇ ਜ਼ਹਿਰ ਓਸ ਦੇ ਸਰੀਰ ਵਿਚ ਅਸਰ ਕਰ ਰਿਹਾ ਹੁੰਦਾ ਹੈ, ਤਾਂ ਓਸ ਵੇਲੇ ਓਹ ਆਪਣੀ ਪ੍ਰੇਮਕਾ ਨੂੰ ਯਾਦ ਕਰਦਾ ਹੈ ਤੇ ਬੜੇ ਪਿਆਰੇ ਸ਼ਬਦਾਂ ਵਿਚ ਓਸ ਨੂੰ ਆਉਣ ਵਾਸਤੇ ਸੱਦਾ ਦੇਂਦਾ ਹੈ। ਏਸ ਨਾਵਲ ਵਿਚ ਵੀਰੇਂਦਰ ਨੇ ਆਪਣਾ ਹੀ ਹਾਲ ਲਿਖਿਆ ਸੀ। ਏਸ ਦੇ ਪ੍ਰਕਾਸ਼ਤ ਹੋਣ ਤੇ ਉਸ ਦਾ ਨਾਂ ਮਸ਼ਹੂਰ ਲਿਖਾਰੀਆਂ ਵਿਚ ਗਿਣਿਆ
੧੪
ਅਮੁੱਕ ਨਿਰਾਸ਼ਤਾ ਵਿਚੋਂ