ਪੰਨਾ:ਬੁਝਦਾ ਦੀਵਾ.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਗੀਤ ਓਸੇ ਤਰ੍ਹਾਂ ਗਾਉਂਦਾ ਸੀ। ਅੱਜ ਅਚਾਨਕ............ਓਹ ਓਸ ਦੇ ਦਰ ਤੇ ਆ ਖੜੀ ਹੋਈ।

ਵੀਰੇਂਦਰ ਨੇ ਅੱਜ ਓਸ ਨੂੰ ਥੀਏਟਰ ਵਿਚ ਵੇਖਿਆ ਸੀ। ਸੋਚਣ ਲਗਾ ਏਸ ਨੂੰ ਖੇਲ ਵੇਖ ਕੇ ਮੇਰਾ ਖਿਆਲ ਆਇਆ ਹੋਵੇਗਾ ਤੇ ਆਪਣੀ ਭੁਲ ਨੂੰ ਅਨੁਭਵ ਕਰਦਿਆਂ ਹੋਇਆਂ ਏਸ ਨੇ ਸੋਚਿਆ ਹੋਵੇਗਾ ਕਿ ਮੈਂ ਐਨਾ ਚਿਰ ਇਕ ਐਸੇ ਆਦਮੀ ਕੋਲੋਂ ਕਿਉਂ ਪਰੇ ਰਹੀ ਜੋ ਮੈਨੂੰ ਚਾਹੁੰਦਾ ਤੇ ਮੇਰੇ ਤੇ ਜਾਨ ਤਕ ਵਾਰਨ ਨੂੰ ਤਿਆਰ ਹੈ। ਇਹ ਖਿਆਲ ਕਰ ਕੇ ਓਹ ਏਥੇ ਆਈ ਹੋਵੇਗੀ ਤੇ ਹੁਣ ਮੇਰੇ ਬੂਹੇ ਤੇ ਖੜੀ ਹੈ।

ਵੀਰੇਂਦਰ ਮੁਲਾਕਾਤੀ ਕਾਰਡ ਹੱਥ ਵਿਚ ਲੈ ਕੇ ਸੋਚ ਰਿਹਾ ਸੀ। ਜਿਸ ਦਾ ਸਨਹਿਰੀ ਸੁਪਨਾ ਓਸ ਵਾਸਤੇ ਇਕ ਅਨਹੋਣੀ ਗੱਲ ਸੀ ਕੀ ਓਹ ਪੂਰਾ ਹੋ ਗਿਆ ? ਨਲਨੀ ਓਸ ਦੇ ਦਰ ਤੇ ਖੜੀ ਹੈ। ਓਹ ਹਮੇਸ਼ਾਂ ਇਹੋ ਚਾਹੁੰਦਾ ਸੀ ਤੇ ਸਾਰੀ ਉਮਰ ਉਸ ਨੂੰ ਏਸ ਗੱਲ ਦੀ ਚਾਹ ਰਹੀ, ਪਰ ਓਸ ਨੂੰ ਪੂਰਾ ਹੋ ਜਾਣ ਦੀ ਆਸ ਨਹੀਂ ਸੀ। ਨਲਨੀ ਦੇ ਆਉਣ ਨੇ ਓਸ ਦੇ ਜੀਵਨ ਵਿਚ ਤਬਦੀਲੀ ਲਿਆ ਦਿਤੀ।

ਓਸ ਨੇ ਸੋਚਿਆ ਕਿ ਮੈਂ ਆਪਣੇ ਜੀਵਨ ਦੀ ਨੀਂਹ ਨਿਰਾਸਤਾ ਤੇ ਅਸਫਲਤਾ ਤੇ ਰਖੀ ਹੈ। ਏਸੇ ਖਿਚ ਵਿਚ ਮੈਂ ਆਪਣੀਆਂ ਕਵਿਤਾਵਾਂ ਤੇ ਕਹਾਣੀਆਂ ਲਿਖੀਆਂ ਹਨ। ਹੁਣ ਮੈਂ ਇਕ ਮਸ਼ਹੂਰ ਲਿਖਾਰੀ ਹਾਂ। ਮੇਰੇ ਪ੍ਰੇਮ ਦੀ ਅਸਫਲਤਾ ਦੀ ਕਹਾਣੀ ਹਰ ਇਕ ਦੀ ਜ਼ਬਾਨ ਤੇ ਹੈ। ਕੀ ਹੁਣ ਨਲਨੀ ਨੂੰ ਮਿਲ ਕੇ ਆਪਣੇ ਜੀਵਨ ਦੇ ਬੁਨਿਆਦੀ ਪੱਥਰ ਨੂੰ ਉਖਾੜ ਦਿਆਂ, ਜਿਸ ਦੀ ਸ਼ਾਨਦਾਰ ਚਿਣਾਈ ਮੈਂ ਆਰਜ਼ੂਆਂ ਦੇ ਖੂਨ ਨਾਲ ਕੀਤੀ ਹੈ, ਉਸ ਨੂੰ ਢਾਹ ਦਿਆਂ? ਆਪਣੀ ਨਿਰਾਸਤਾ ਨੂੰ ਖ਼ਤਮ ਕਰ ਦਿਆਂ?

੧੬
ਅਮੁੱਕ ਨਿਰਾਸਤਾ ਵਿਚੋਂ