ਪੰਨਾ:ਬੁਝਦਾ ਦੀਵਾ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਨਿਆਂ ਦੀ ਝੁੱਗੀ

ਹਰੇ ਭਰੇ ਖੇਤਾਂ ਤੇ ਪੇਂਡੂ ਦ੍ਰਿਸ਼ ਨਾਲ ਮੇਰਾ ਬੜਾ ਪ੍ਰੇਮ ਸੀ। ਏਸੇ ਕਰ ਕੇ ਮੈਂ ਹਰ ਅਠਵਾਰੇ ਪਿਛੋਂ ਆਪਣੇ ਮਿਤ੍ਰ ਸਰਦਾਰ ਸ਼ਮਸ਼ੇਰ ਸਿੰਘ ਜੀ ਨੂੰ ਮਾਡਲ ਟਾਊਨੋਂ ਨਾਲ ਲੈ ਕੇ ਅਮਰ ਸਿਧੂ ਜਾਂ ਹੋਰ ਲਾਗੇ ਦਿਆਂ ਪਿੰਡਾਂ ਵਿਚ ਜਾ ਕੇ ਦਿਲ ਪ੍ਰਚਾਵਾ ਕਰਦਾ ਹੁੰਦਾ ਸੀ ।

ਇਕ ਦਿਨ ਜਦ ਮੈਂ ਮਾਡਲ ਟਾਊਨ ਗਿਆ, ਤਾਂ ਸਰਦਾਰ ਸ਼ਮਸ਼ੇਰ ਸਿੰਘ ਜੀ ਦੀ ਕੋਠੀਉਂ ਪਤਾ ਲਗਾ ਕਿ ਉਹ ਹੁਣੇ ਹੀ ਆਪਣੇ ਚਾਚਾ ਜੀ ਨੂੰ ਲਾਹੌਰ ਸਟੇਸ਼ਨੋਂ ਲੈਣ ਵਾਸਤੇ ਗਏ ਹਨ। ਉਸ ਦਿਨ ਮੈਂ ਇਕੱਲਾ ਹੀ ਸੈਰ ਕਰਨ ਤੁਰ ਪਿਆ ।

ਮੈਂ ਆਪਣੇ ਆਪ ਵਿਚ ਮਗਨ ਤੁਰੀ ਜਾ ਰਿਹਾ ਸਾਂ ਕਿ ਅਚਾਨਕ ਮੇਰੇ ਕੰਨਾਂ ਵਿਚ ਕਿਸੇ ਦੇ ਲੁੜਛਣ ਦੀ ਦਰਦ ਭਰੀ ਆਵਾਜ ਪਈ । ਮੈਂ ਹੈਰਾਨ ਹੋ ਕੇ ਚੁਫੇਰੇ ਵੇਖਿਆ । ਕੋਲ ਵਾਰ ਹੀ ਕਾਨਿਆਂ ਦੀ ਇਕ ਝੁੱਗੀ ਸੀ, ਮੈਂ ਉਸ ਪਾਸੇ ਵਧਿਆ ਤੇ ਬੂਹੇ ਕੋਲ ਜਾ ਕੇ ਖੜਾ ਹੋ ਗਿਆ । ਸਾਮ੍ਹਣੇ ਮੰਜੀ ਤੇ ਪਿਆ ਇਕ ਯੁਵਕ ਲੁੜਛ ਰਿਹਾ ਸੀ । ਉਸ ਦੀ ਉਮਰ ਕੋਈ ੨੫ ਕੁ ਸਾਲ ਦੇ ਲਗ ਪਗ ਜਾਪਦੀ ਸੀ । ਝੁੱਗੀ ਵਿਚ ਉਹ ਇਕੱਲਾ ਹੀ ਸੀ। ਓਹਦੇ ਮੰਜੇ ਪਾਸ ਜਾ ਕੇ ਮੈਂ ਬੜੇ ਗਹੁ ਨਾਲ ਵੇਖਿਆ, ਉਸ ਦੀਆਂ ਅੱਖੀਆਂ ਤੇ ਸਡੋਲ ਸਰੀਰ ਤੋਂ ਐਉਂ ਜਾਪਦਾ ਸੀ, ਕਿ ਇਹ ਗਭਰੂ ਬੀਮਾਰ ਹੋਣ ਤੋਂ ਪਹਿਲਾਂ ਜ਼ਰੂਰ ਇਕ ਹੋਣਹਾਰ ਨੌਜਵਾਨ ਹੋਵੇਗਾ।

੧੮

ਕਾਨਿਆਂ ਦੀ ਝੁਗੀ