ਮਾਲਕ ਦੇ ਜਾਣ ਸਾਰ ਸਾਰੇ ਆਦਮੀ ਮੇਰੇ ਪਾਸ ਆ ਗਏ ਤੇ ਆਖਣ ਲਗੇ-“ਕੱਲ ਇਨ੍ਹਾਂ ਦਾ ਕੰਮ ਜ਼ਰੂਰ ਨਿਕਲਨਾ ਹੈ । ਅਸੀਂ ਇਨਾਂ ਨੂੰ ਆਖ ਦਈਏ ਕਿ ਜੇ ਸਾਨੂੰ ਪਿਛਲੇ ਤੇ ਪਿਛਲੇਰੇ ਮਹੀਨੇ ਦੀ ਤਨਖ਼ਾਹ ਦੇ ਦਿਓ, ਤਾਂ ਅਸੀਂ ਸਵੇਰੇ ਕੰਮ ਤੇ ਆਵਾਂਗੇ, ਪਰ ਜੇ ਨਾ ਦੇਣ, ਤਾਂ ਕਲ ਕੋਈ ਵੀ ਕੰਮ ਤੇ ਨਾ ਆਵੇ । ਆਪੇ ਪਰਸੋਂ ਵੇਖੀ ਜਾਵੇਗੀ।"
ਮੈਂ ਆਖਿਆ-"ਜਿਸ ਤਰ੍ਹਾਂ ਤੁਹਾਡਾ ਭਲਾ ਹੋ ਸਕਦਾ ਹੈ, ਮੈਂ ਓਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ।
ਘਰਾਂ ਨੂੰ ਵਾਪਸ ਜਾਣ ਸਮੇਂ ਮਾਲਕ ਨੂੰ ਅਸੀਂ ਸਾਰੇ ਆਦਮੀਆਂ ਨੇ ਤਨਖ਼ਾਹ ਵਾਸਤੇ ਆਖਿਆ , ਪਰ ਮਾਲਕ ਨੇ ਤਨਖ਼ਾਹ ਦਾ ਕੋਈ ਜਵਾਬ ਨਾ ਦਿਤਾ ਤੇ ਉਹ ਕਲ ਕੰਮ ਤੇ ਆਉਣ ਲਈ ਕਹਿ ਕੇ ਚਲਾ ਗਿਆ।
ਮਾਲਕ ਦੇ ਜਾਣ ਪਿਛੋਂ ਸਾਰਿਆਂ ਨੇ ਸਲਾਹ ਕੀਤੀ ਕਿ ਕਲ ਕੋਈ ਵੀ ਆਦਮੀ ਕੰਮ ਤੇ ਨਾ ਆਵੇ।
ਦੂਜੇ ਦਿਨ ਮੈਂ ਰੋਜ਼ ਨਾਲੋਂ ਏਸ ਲਈ ਕੁਝ ਚਿਰਾਕਾ ਉਠਿਆ, ਕਿਉਂਕਿ ਛੁੱਟੀ ਸੀ। ਮੈਂ ਨਾ ਧੋ ਕੇ ਰੋਟੀ ਖਾਧੀ ਤੇ ਫਿਰਦਾ ਤੁਰਦਾ ਕੰਮ ਵਾਲੇ ਥਾਂ ਆ ਪਹੁੰਚਾ।
ਮੈਂ ਹੈਰਾਨ ਹੋ ਕੇ ਵੇਖਿਆ ਕਿ ਸਭ ਆਦਮੀ ਕੰਮ ਕਰ ਰਹੇ ਹਨ। ਮੈਂ ਪੁਛਿਆ ਕਿ ਤੁਸੀਂ ਸਾਰਿਆਂ ਨੇ ਤਾਂ ਕੰਮ ਤੇ ਨਾ ਆਉਣ ਦਾ ਫੈਸਲਾ ਕੀਤਾ ਸੀ, ਪਰ ਉਸ ਦੇ ਉਲਟ ਅਜ ਤੁਸੀਂ ਕੰਮ ਕਰੋ ਰਹੇ ਹੋ, ਇਹ ਕੀ ?"
ਮੇਰੀ ਗੱਲ ਦਾ ਕਿਸੇ ਨੇ ਉਤਰ ਨਾ ਦਿਤਾ । ਮੈਂ ਹੈਰਾਨੀ ਵਿਚ ਡੁੱਬਾ ਓਥੇ ਖਲੋਤਾ ਹੀ ਸਾਂ ਕਿ ਮਾਲਕ ਵੀ ਆ ਗਿਆ ਤੇ ਆਉਣ ਸਾਰ ਆਖਣ ਲਗਾ-"ਕਰਮ ਸਿੰਘ, ਇਹ ਕੀ ਗੱਲ ਹੈ ?
ਕਾਨਿਆਂ ਦੀ ਝੁੱਗੀ
੨੧