ਲਗ ਪੈਂਦੇ ਸਨ । ਕੋਈ ਕੁਛੜ ਚੜ ਜਾਂਦਾ, ਕੋਈ ਲੱਤਾਂ ਪਕੜ ਲੈਂਦਾ ਤੇ ਕੋਈ ਬਾਹੋਂ ਫੜ ਕੇ ਤੋਤਲੀ ਜੀਭਾ ਨਾਲ ਘਰ ਚੱਲਣ ਵਾਸਤੇ ਆਖਦਾ ।
ਨੌਕਰੀ ਛੁੱਟ ਜਾਣ ਪਿੱਛੋਂ ਵੀ ਮੈਂ ਪਹਿਲਾਂ ਵਾਂਗ ਉਹਨਾਂ ਦੇ ਘਰ ਆਉਂਦਾ ਜਾਂਦਾ ਰਿਹਾ । ਉਹਨਾਂ ਦੀ ਪਤਨੀ ਤੇ ਉਹ ਆਪ ਉਸੇ ਨੂੰ ਤਰਾਂ ਮਿਲਦੇ ਰਹੇ । ਸਾਡੇ ਪ੍ਰੇਮ ਵਿਚ ਕੋਈ ਵਿਥ ਨਾ ਪਈ।
ਇਕ ਦਿਨ ਜਦ ਕਿ ਮੈਂ ਉਹਨਾਂ ਦੇ ਘਰ ਵੱਲ ਜਾ ਰਿਹਾ ਸਾਂ, ਤਾਂ ਬਾਹਰ ਖੁਲੇ ਮੈਦਾਨ ਵਿਚ ਸਰਦਾਰ ਤੀਰਥ ਸਿੰਘ ਹੋਰੀਂ ਆਪਣੇ ਸਾਥੀਆਂ ਸਮੇਤ ਬਿਡਮੈਨਟਨ ਖੇਡ ਰਹੇ ਸਨ। ਉਹਨਾਂ ਮੈਨੂੰ ਆਉਂਦਿਆਂ ਵੇਖ ਕੇ ਆਪਣੇ ਕੋਲ ਸੱਦ ਲਿਆ ਤੇ ਆਪ ਖੇਡਦੇ ਰਹੇ। ਥੋੜਾ ਚਿਰ ਖੇਡਨ ਪਿਛੋਂ ਮੈਨੂੰ ਇਕ ਪਾਸੇ ਲੈ ਗਏ ਤੇ ਆਖਣ ਲਗੇ ਕਰਮ ਸਿੰਘ, ਹੁਣ ਤੂੰ ਸਾਡੇ ਘਰ ਨਾ ਆਇਆ ਕਰ । ਏਨਾਂ ਆਖ ਕੇ ਚੁੱਪ ਚਾਪ ਮੇਰੇ ਜਵਾਬ ਦੀ ਉਡੀਕ ਵਿਚ ਖੜੇ ਰਹੇ ।
ਮੈਂ ਪੁਛਿਆ-"ਮੇਰੇ ਪਾਸੋਂ ਕਿਹੜੀ ਇਹੋ ਜਹੀ ਭੁਲ ਹੋ ਗਈ ਹੈ, ਜਿਸ ਕਰ ਕੇ ਤੁਸੀਂ ਵੀ ਗੁੱਸੇ ਹੋ ਗਏ ਹੋ ?"
"ਤੇਰੀ ਭੁੱਲ ਤਾਂ ਮੈਂ ਕੋਈ ਨਹੀਂ ਸਮਝਦਾ, ਪਰ ਜਿਨ੍ਹਾਂ ਕੋਲ ਤੂੰ ਨੌਕਰੀ ਕਰਦਾ ਸੈਂ, ਉਹਨਾਂ ਨੇ ਮੈਨੂੰ ਆਖਿਆ ਏ, ਕਿ ਏਸ ਦਾ ਘਰ ਆਉਣਾ ਠੀਕ ਨਹੀਂ।"
ਮੈਂ ਓਹਨਾਂ ਨਾਲ ਹੋਰ ਵਧੇਰੇ ਕੋਈ ਗੱਲ ਨਾ ਕੀਤੀ, ਕਿਉਂਕਿ ਓਹਨਾਂ ਦਾ ਰਵੱਯਾ ਪਹਿਲੇ ਨਾਲੋਂ ਬਹੁਤ ਬਦਲਿਆ ਹੋਇਆ ਜਾਪਦਾ ਸੀ ।
ਮੇਰੇ ਲਈ ਇਹ ਗੱਲ ਅਸਹਿ ਸੀ ਤੇ ਇਸ ਨੇ ਮੇਰੇ ਦਿਲ ਦਿਮਾਗ ਉਤੇ ਬੜੀ ਭਾਰੀ ਸੱਟ ਮਾਰੀ । ਕੰਮ ਤੋਂ ਜਵਾਬ ਹੋਣ ਸਾਰ ਮੈਨੂੰ ਮੇਰੇ ਹਿਤੂ ਵੀ ਛਡ ਜਾਣਗੇ, ਇਹ ਆਸ ਮੈਨੂੰ ਕਦੇ ਵੀ
ਕਾਨਿਆਂ ਦੀ ਝੁੱਗੀ
੨੩