ਪੰਨਾ:ਬੁਝਦਾ ਦੀਵਾ.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨਹੀਂ ਸੀ।

ਕਰਮ ਸਿੰਘ ਦੀਆਂ ਅੱਖਾਂ ਡੁਬ ਡੁਬਾ ਰਹੀਆਂ ਸਨ। ਓਹਨਾ ਵਿਚੋਂ ਇਕ ਗੜੇ ਜੇਡਾ ਅੱਥਰੂ ਨਿਕਲਿਆ, ਜੋ ਗਲਾਂ ਤੋਂ ਹੁੰਦਾ ਹੋਇਆ ਓਸ ਦੇ ਪਾਟੇ ਹੋਏ ਝੱਗੇ ਤੇ ਡਿਗ ਕੇ ਜਜ਼ਬ ਹੋ ਗਿਆ।

ਮੈਂ ਕਰਮ ਸਿੰਘ ਦੀਆਂ ਗੱਲਾਂ ਸੁਣਨ ਲਈ ਬੜਾ ਉਤਾਵਲਾ ਹੋ ਰਿਹਾ ਸਾਂ। ਨਾਲੇ ਓਸ ਦੀ ਇਹ ਦਰਦ ਕਹਾਣੀ ਸੁਣ ਕੇ ਦਿਲ ਹੀ ਦਿਲ ਵਿਚ ਓਸ ਨੀਚ ਨੂੰ ਫਿਟਕਾਰਾਂ ਪਾ ਰਿਹਾ ਸੀ, ਜਿਸ ਨੇ ਬਿਨਾਂ ਸੋਚੇ ਸਮਝੇ ਕਿਸੇ ਦੇ ਕਹੇ ਤੇ ਓਸ ਤੇ ਦੋਸ਼ ਥੱਪ ਦਿੱਤਾ ਸੀ ।

ਮੈਂ ਫੇਰ ਕਰਮ ਸਿੰਘ ਨੂੰ ਸਹਾਰਾ ਦੇਦੇ ਹੋਏ ਆਖਿਆ-"ਓਹ ਬੜਾ ਨੀਚ ਤੇ ਪਾਜੀ ਆਦਮੀ ਸੀ, ਜਿਸ ਨੇ ਅਸਲੀਅਤ ਨੂੰ ਜਾਣਦਿਆਂ ਹੋਇਆਂ ਤੇਰੇ ਨਾਲ ਇਤਨੀ ਬੇਇਨਸਾਫੀ ਕੀਤੀ ਹੈ।"

ਆਪਣੀ ਆਪ ਬੀਤੀ ਦਾ ਪਹਿਲਾ ਭਾਗ ਦਸਦਿਆਂ ਹੋਇਆਂ ਕਰਮ ਸਿੰਘ ਕਹਿ ਰਿਹਾ ਸੀ-ਇਕ ਦਿਨ ਘਰ ਬੈਠਿਆਂ ਮੈਂ ਸੋਚਿਆ ਕਿ ਓਸ ਸਰਦਾਰ ਪਾਸ ਅੰਮ੍ਰਿਤਸਰ ਜਾ ਕੇ ਫੇਰ ਖੁਸ਼ਾਮਦ ਕਰਾਂ, ਸ਼ਾਇਦ ਓਸ ਨੂੰ ਮੇਰੇ ਉਤੇ ਰਹਿਮ ਆ ਜਾਵੇ।

ਮੈਂ ਸਰਦਾਰ ਪਾਸ ਗਿਆ । ਸਰਦਾਰ ਮੈਨੂੰ ਵੇਖ ਕੇ ਹੈਰਾਨ ਜਿਹਾ ਹੋ ਗਿਆ ਤੇ ਪੁਛਣ ਲਗਾ-"ਸੁਣਾ ਮਜ਼ੇ ਵਿਚ ਏਂ, ਖੂਬ ਕੰਮ ਕਰ ਰਿਹਾ ਏ ?"

 ਮੈਂ ਆਖਿਆ-“ਬਹੁਤ ਦਿਨਾਂ ਤੋਂ ਵਿਹਲਾ ਫਿਰ ਰਿਹਾ ਹਾਂ ਏਸੇ ਕਰ ਕੇ ਪਤਨੀ ਨੂੰ ਵੀ ਪਿੰਡ ਘਲ ਦਿੱਤਾ ਹੈ। ਹੁਣ ਤੁਹਾਡੇ ਪਾਸ ਬੜੀ ਆਸ ਰਖ ਕੇ ਆਇਆ ਹਾਂ। ਰੋਟੀ ਦੇ ਇਕ ਇਕ ਟੁਕੜੇ ਤੋਂ ਵੀ ਆਤਰ ਹਾਂ। ਪਤਾ ਨਹੀਂ ਬਾਲ ਬਚੇ ਕਿਸ ਮੁਸੀਬਤ ਵਿਚ ਹੋਣਗੇ । ਮੇਰੇ ਪਾਸੋਂ ਜਿਹੜੀ ਭੁਲ ਹੋ ਗਈ ਹੈ, ਉਸ ਦੀ ਮੈਨੂੰ ਮਾਫੀ ਦੇ ਦਿਓ ਤੇ ਆਪਣੇ ਪਾਸ ਕੰਮ ਤੇ ਲਾ ਲਓ । ਤੁਹਾਡੀ ਬੜੀ ਕ੍ਰਿਪਾ

੨੪
ਕਾਨਿਆਂ ਦੀ ਝੁੱਗੀ