ਪੰਨਾ:ਬੁਝਦਾ ਦੀਵਾ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੋਹ ਲੈਣ ਵਾਲੀਆਂ ਗੱਲਾਂ ਤੋਂ ਤੇ ਇਨਕਾਰ ਕਰ ਦਿਓ ਓਹਨਾਂ ਦੇ ਛੋਟੇ ਛੋਟੇ ਹੱਥਾਂ ਵਿਚ ਫੜੇ ਮਦਰਾ ਨਾਲ ਭਰੇ ਗਿਲਾਸਾਂ ਨੂੰ ਪੀਣ ਤੋਂ ਉਹਨਾਂ ਦੇ ਦਿਲ ਮੋਹ ਲੈਣੇ ਨਾਚ ਰੰਗ ਤੇ ਐਸ਼-ਇਸ਼ਰਤ ਤੋਂ ਦੂਰ ਨੱਸੋ, ਕਿਉਂਕਿ ਇਹ ਸਭ ਚੀਜ਼ਾਂ ਤਬਾਹੀ ਦੀ ਅੱਗ ਵਿਚ ਲਿਜਾਣ ਵਾਲੀਆਂ ਹਨ। ਉਹਨਾਂ ਦੀਆਂ ਬਰਫ਼ ਵਰਗੀਆਂ ਚਿੱਟੀਆਂ ਬਾਹਾਂ ਜੋ ਰੇਸ਼ਮੀ ਕੱਪੜਿਆਂ ਵਿਚੋਂ ਸ਼ੀਸ਼ੇ ਵਾਂਗ ਵਿਖਾਈ ਦੇਂਦੀਆਂ ਹਨ ਤੇ ਗੁਲਾਬ ਦੀ ਤਰਾਂ ਰੰਗੀਨ ਬੁਲ੍ਹ ਵੇਖ ਕੇ ਆਸ਼ਕ ਨਾ ਹੋ ਜਾਓ। ਇਹ ਸਭ ਚੀਜ਼ਾਂ ਜ਼ਹਿਰ ਵਾਂਗੂ ਬੁਰੀਆਂ ਹਨ। ਵੇਸ਼ਵਾ ਵੇਖਣ ਵਿਚ ਸ਼ੋਖ ਸੋਹਣੀ ਅਤੇ ਨੌਜਵਾਨ ਵਿਖਾਈ ਦੇਂਦੀ ਹੈ, ਪਰ ਅਸਲ ਵਿਚ ਇਹ ਜ਼ਹਿਰ ਦੀ ਉਹ ਪੁੜੀ ਹੈ, ਜੋ ਨੌਜਵਾਨਾਂ ਨੂੰ ਤਬਾਹ ਕਰਨ ਵਾਲੀ ਤੇ ਖਾਨਦਾਨਾਂ ਦਾ ਨਾਮੋ-ਨਿਸ਼ਾਨ ਮਿਟਾਉਣ ਵਾਲੀ ਹੈ। ਤੁਹਾਨੂੰ ਚਾਹੀਦਾ ਹੈ ਕਿ ਮਹਾਤਮਾ ਬੁਧ ਦੇ ਹੁਕਮ ਨੂੰ ਸੋਚੋ ਤੇ ਓਸ ਤੇ ਅਮਲ ਕਰਨ ਦੀ ਕੋਸ਼ਸ਼ ਕਰੋ।"

ਅਕਰਹਾ ਨੇ ਬੁੱਢੇ ਪੁਜਾਰੀ ਦੇ ਸਰੀਰ ਨੂੰ ਛੋਂਹਦਿਆਂ ਹੋਏ ਆਖਿਆ-"ਵੇਖੋ, ਤੁਹਾਡਾ ਇਹ ਸਰੀਰ ਕੇਡਾ ਰੁੱਖਾ ਏ। ਐਉਂ ਜਾਪਦਾ ਏ ਕਿ ਏਸ ਵਿਚ ਲਹੂ ਦਾ ਕਤਰਾ ਤੀਕ ਵੀ ਬਾਕੀ ਨਹੀਂ ਟੋਜੀਓ! ਬੇਸ਼ਕ ਤੁਸੀਂ ਇਕ ਵੱਡੇ ਪੁਜਾਰੀ ਹੋ, ਪਰ ਮੈਂ ਇਹ ਕਹਿਣ ਦੀ ਦਲੇਰੀ ਕਰਦਾ ਹਾਂ ਕਿ ਤੁਸੀਂ ਔਰਤਾਂ ਦੇ ਮਾਮਲੇ ਵਿਚ ਆਪਣੇ ਮਾਲਕ ਜਿਹਾ ਮਾਣ ਨਹੀਂ ਰੱਖਦੇ। ਤੁਸੀਂ ਉਹਨਾਂ ਦੇ ਮਾਮਲੇ ਵਿਚ ਹਮੇਸ਼ਾ ਪੱਥਰ ਤੇ ਤੰਗ ਦਿਲ ਵੇਖੇ ਗਏ ਹੋ। ਇਹ ਸਭ ਕੁਝ ਏਸ ਵਾਸਤੇ ਕਿ ਤੁਹਾਡਾ ਦਿਲ ਦੁਨੀਆ ਦੇ ਸੁਖਾਂ ਤੋਂ ਹਮੇਸ਼ਾ ਹੀ ਅਣਜਾਣ ਰਿਹਾ ਹੈ। ਤੁਹਾਡਾ ਸਰੀਰ ਓਸ ਮੁਰਦੇ ਦੀ ਤਰਾਂ ਹੈ, ਜੋ ਚਿਰਾਂ ਤੋਂ ਕਿਸੇ ਮੋਰੀ ਵਿਚ ਪਿਆ ਤ੍ਰੱਕ ਗਿਆ ਹੋਵੇ।"

ਟੋਜੀਓ ਨੇ ਠਰੰਮੇ ਨਾਲ ਆਖਿਆ- "ਓ ਵੇਸ਼ਵਾਆਂ ਦੀ ਗਲੀ

੨੮

ਪੁਜਾਰੀ