ਪੰਨਾ:ਬੁਝਦਾ ਦੀਵਾ.pdf/30

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


“ਸਭੇ ਚਲੀਆਂ ਗਈਆਂ ਨੇ ?" ਅਕਰਹਾ ਨੇ ਨਿਰਾਸ ਹੋ ਕੇ ਪੁੱਛਿਆ।

"ਹਾਂ, ਸਿਰਫ ਕੋਹਾਨਾ ਹੀ ਘਰ ਹੈ।" ਘਰ ਦੀ ਨੌਕਰਿਆਣੀ ਯੋਸ਼ਮੀਆਂ ਨੇ ਆਖਿਆ-“ਕੀ ਤੁਸੀਂ ਕੋਹਾਨਾ ਨੂੰ ਮਿਲਣਾ ਚਾਹੁੰਦੇ ਓ?"

ਅਕਰਹਾ ਨੇ ਕਿਹਾ-“ਯੋਸ਼ਮੀਆਂ ਤੇਰੀ ਮੇਹਰਬਾਨੀ ਹੈ, ਜੋ ਤੂੰ ਮੈਨੂੰ ਕੋਹਾਨਾ ਨਾਲ ਮਿਲਣ ਵਾਸਤੇ ਆਖ ਰਹੀ ਏਂ।"

ਯੋਸ਼ਮੀਆਂ ਬੋਲੀ-"ਬਹੁਤ ਸਾਰੇ ਲੋਕ ਪਹਿਲਾਂ ਤਾਂ ਏਸ ਮਤਲਬ ਲਈ ਆਉਂਦੇ ਨੇ, ਪਰ ਪਿਛੋਂ ਵਿਆਹ ਦੀਆਂ ਸੁਣੌਤਾਂ ਸੁਟਣ ਲਗ ਪੈਂਦੇ ਨੇ । ਆਉਣ ਵਾਲੇ ਸਭ ਦੇ ਸਭ ਓਸ ਨੂੰ ਵੱਡੀਆਂ ਵੱਡੀਆਂ ਰਕਮਾਂ ਦੇਣ ਨੂੰ ਤਿਆਰ ਹਨ, ਪਰ ਉੱਤਰ ਵਿਚ ਕੋਹਾਨਾ ਮੁਸਕ੍ਰਾ ਦੇਂਦੀ ਏ। ਓਹ ਜ਼ਿੰਦਗੀ ਨੂੰ ਮਸਖ਼ਰੀ ਸਮਝਦੀ ਏ। ਕੋਈ ਇਹ ਨਹੀਂ ਦਸ ਸਕਦਾ ਕਿ ਉਸ ਦੇ ਜੀਵਨ ਦਾ ਕੀ ਮਤਲਬ ਕੀ ਏ ।"

ਯੋਸ਼ਮੀਆਂ ਨੇ ਇਕ ਛੋਟੇ ਜਿਹੇ ਕਮਰੇ ਦੇ ਬੂਹੇ ਅਗੋਂ ਇਕ ਸੋਹਣਾ ਤੇ ਫੁੱਲਾਂ ਬੂਟਿਆਂ ਵਾਲਾ ਪਰਦਾ ਚੁੱਕ ਕੇ ਅਕਰਹਾ ਨੂੰ ਅੰਦਰ ਆਉਣ ਵਾਸਤੇ ਆਖਿਆ ਤੇ ਆਪ ਬਾਹਰ ਚਲੀ ਗਈ। ਕਮਰੇ ਵਿੱਚ ਮੱਧਮ ਜਿਹਾ ਚਾਨਣਾ ਸੀ। ਅਕਰਹਾ ਨੂੰ ਖ਼ਿਆਲ ਆਇਆ ਕਿ ਮੈਂ ਇਕੱਲਾ ਹਾਂ, ਪਰ ਥੋੜੇ ਚਿਰ ਪਿਛੋਂ ਹੀ ਓਸ ਨੇ ਕੋਹਾਨਾ ਨੂੰ ਇਕ ਨੁਕਰੇ ਫੁੱਲ ਦਾਰ ਪੱਥਰਾਂ ਦੇ ਫਰਸ਼ ਉੱਤੇ ਬੈਠੀ ਮੂੰਹ ਤੇ ਜਾਪਾਨੀ ਪੱਖਾ ਰੱਖੀ ਆਪਣੀ ਵਲ ਤੱਕਦੀ ਨੂੰ ਵੇਖਿਆ। ਓਹ ਅਸਮਾਨੀ ਰੰਗ ਦਾ ਲਿਬਾਸ-ਜਿਸ ਉੱਤੇ ਚਿੱਟੇ ਰੇਸ਼ਮ ਦੇ ਫੁੱਲ ਕਢੇ ਹੋਏ ਸਨ, ਪਾਈ ਬੈਠੀ ਸੀ । “ਕੋਹਾਨਾ !" ਅਕਰਹਾ ਨੇ ਪ੍ਰੇਮ ਭਰੇ ਸ਼ਬਦਾਂ ਵਿਚ ਆਖਿਆ-"ਯੋਸ਼ਮੀਆਂ ਨੇ ਮੇਰੇ ਦਿਲ ਨੂੰ ਘਾਇਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰੱਖੀ ਤੇ ਏਸ ਜ਼ਖਮ ਨਾਲ ਮੈਂ ਬਹੁਤਾ

੩੦
ਪੁਜਾਰੀ