ਪੰਨਾ:ਬੁਝਦਾ ਦੀਵਾ.pdf/31

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਮਾਂ ਜੀਉਂਦਾ ਨਹੀਂ ਰਹਿ ਸਕਦਾ। ਮੈਂ ਜਿਸ ਦਿਨ ਤੋਂ ਤੈਨੂੰ ਮਹਾਤਮਾ ਬੁਧ ਦੇ ਤਿਓਹਾਰ ਉੱਤੇ ਨੱਚਦਿਆਂ ਵੇਖਿਆ ਹੈ, ਤੇਰੇ ਨੈਣਾਂ ਦਾ ਸ਼ਿਕਾਰ ਹੋ ਗਿਆ ਹਾਂ।'

ਕੋਹਾਨਾ ਨੇ ਹੱਸ ਕੇ ਆਖਿਆ-"ਮੈਂ ਨਹੀਂ ਸਮਝਦੀ ਕਿ ਮੈਂ ਕਿਸ ਕਿਸ ਦੇ ਪ੍ਰੇਮ ਦਾ ਉੱਤਰ ਦੇ ਸਕਦੀ ਹਾਂ। ਕਲ ਰਾਤੀ ਸ਼ਮਜ਼ਦ ਜਦੋ ਏਥੇ ਆਇਆ ਸੀ, ਤਾਂ ਉਸ ਨੇ ਮੇਰੇ ਨਾਲ ਬੜੀਆਂ ਪ੍ਰੇਮ ਦੀਆਂ ਮਿੱਠੀਆਂ ਮਿੱਠੀਆਂ ਦਿਲ ਨੂੰ ਮੋਹ ਲੈਣ ਵਾਲੀਆਂ ਗੱਲਾਂ ਕੀਤੀਆਂ ਸਨ। ਓਹ ਆਪਣੀਆਂ ਅੱਖਾਂ ਵਿਚ ਅੱਥਰੂ ਭਰ ਕੇ ਬੋਲਿਆ ਸੀ-"ਮੇਰਾ ਦਿਲ ਇਕ ਖ਼ੁਸ਼ਕ ਝੀਲ ਦੀ ਤਰਾਂ ਸੀ, ਪਰ ਹੁਣ ਉਹ ਅਜੇਹਾ ਅਥਾਹ ਸਮੁੰਦ੍ਰ ਹੈ, ਜੋ ਏਕਾ ਏਕ ਚੰਦ੍ਰਮਾਂ ਤੇ ਤਾਰਿਆਂ ਦੀ ਰੌਸ਼ਨੀ ਨਾਲ ਚਮਕ ਪਿਆ ਹੋਵੇ।"

ਅਕਰਹਾ ਨੇ ਟੁੱਟੇ ਹੋਏ ਦਿਲ ਨਾਲ ਆਖਿਆ-"ਮੈਂ ਇਨ੍ਹਾਂ ਗੱਲਾਂ ਦੀ ਪ੍ਰਵਾਹ ਨਹੀਂ ਕਰਦਾ।"

ਕੋਹਾਨਾ ਬੋਲੀ- "ਤਾਂ ਕੀ ਮੈਂ ਤੁਹਾਨੂੰ ਓਹ ਗੱਲਾਂ ਵੀ ਸੁਣਾਵਾਂ, ਜੋ ਦੂਜੇ ਲੋਕ ਆ ਕੇ ਕਰਦੇ ਹਨ?"

"ਨਹੀਂ, ਕੋਈ ਲੋੜ ਨਹੀਂ ਸਣਾਉਂਣ ਦੀ।"

"ਕੀ ਤੁਸੀਂ ਨਾਰਾਜ਼ ਹੋ ਗਏ ਹੋ? ਮੈਨੂੰ ਤੁਹਾਡੇ ਚਿਹਰੇ ਤੇ ਗੁੱਸੇ ਦੇ ਭਾਵ ਵਿਖਾਈ ਦੇ ਰਹੇ ਹਨ। ਜੇ ਇਹ ਠੀਕ ਹੈ, ਤਾਂ ਮੈਂ ਤੁਹਾਡੇ ਵਾਸਤੇ ਗੀਤ ਗਾ ਸਕਦੀ ਹਾਂ, ਨੱਚ ਸਕਦੀ ਹਾਂ। ਅਕਰਹਾ ਜੀ, ਮੇਰੀ ਇੱਛਾ ਹੈ ਕਿ ਤੁਸੀਂ ਮੈਨੂੰ ਕਿਸੇ ਕੰਮ ਵਾਸਤੇ ਹੁਕਮ ਕਰੋ।"

"ਨਹੀਂ ਕੋਹਾਨਾ।"

"ਨਹੀਂ ਕੋਹਾਨਾ", ਕੋਹਾਨਾ ਨੇ ਅਕਰਹਾ ਦੇ ਸ਼ਬਦਾਂ ਨੂੰ ਦੁਹਰਾ ਕੇ ਆਖਿਆ -"ਚੰਗਾ, ਤਾਂ ਮੈਂ ਤੁਹਾਡੇ ਵਾਸਤੇ ਅੰਗੂਰੀ ਸ਼ਰਾਬ ਦਾ ਗਿਲਾਸ ਭਰ ਸਕਦੀ ਹਾਂ। ਮੈਂ ਤੁਹਾਡੀ ਖੁਸ਼ੀ ਵਾਸਤੇ ਸਭ ਕੁਝ

ਪੁਜਾਰੀ
੩੧