ਪੰਨਾ:ਬੁਝਦਾ ਦੀਵਾ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਰਦੇ ਦਮ ਤੀਕ ਏਥੇ ਹੀ ਰਹਾਂਗੀ ਅਕਰਹਾ ਜੀ ! ਹਾਂ ਮਰਦੇ ਦਮ ਤੀਕ !! ਕੋਹਾਨਾ ਦੀਆਂ ਅੱਖਾਂ ਵਿਚ ਅੱਥਰੂ ਸਨ । ਅਕਰਹਾ ਨੇ ਅਜ ਤਕ ਓਸ ਦੀਆਂ ਅੱਖਾਂ ਵਿਚ ਅੱਥਰੂ ਨਹੀਂ ਸਨ ਵੇਖੇ । ਓਸ ਨੇ ਇਕ ਹਾਉਕਾ ਭਰ ਕੇ ਆਖਿਆ ਕੋਹਾਨਾ, ਕੀ ਸੱਚ ਮੁੱਚ ਤੇਰਾ ਦਿਲ ਏਹੋ ਚਾਹੁੰਦਾ ਹੈ ਕਿ ਮੈਂ ਸਦਾ ਵਾਸਤੇ ਚਲਾ ਜਾਵਾਂ। ਮੈਂ ਆਪਣੇ ਸੁਪਨਿਆਂ ਨੂੰ ਸੱਚਾ ਹੁੰਦਾ ਨਾ ਵੇਖਾਂ ਤੇ ਆਪਣੇ ਪ੍ਰੇਮ ਦੇ ਬ੍ਰਿਛ ਨੂੰ ਫਲਨ ਤੋਂ ਪਹਿਲਾਂ ਹੀ ਆਪਣੇ ਹੱਥੀਂ ਆਪ ਕਟ ਕੇ ਬਰਾਬਰ ਕਰ ਦਿਆਂ ? ਜੇ ਤੇਰੀ ਏਹੋ ਇੱਛਾ ਹੈ ਤੇ ਤੂੰ ਦਿਲੋਂ ਇਹੋ ਚਾਹੁੰਦੀ ਏ, ਤਾਂ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਆਪਣੀ ਮੁਹੱਬਤ ਨੂੰ ਹਮੇਸ਼ਾਂ ਵਾਸਤੇ ਦਫ਼ਨ ਕਰ ਦਿਆਂਗਾ । ਤੂੰ ਮੈਨੂੰ ਕਦੇ ਨਾ ਵੇਖ ਸਕੇਗੀ।

“ਰੱਬ ਰਾਖਾ," ਅਕਰਹਾ ਨੇ ਆਖਿਆ-ਹੁਣ ਤੂੰ ਵੀ ਮੈਨੂੰ ਹਮੇਸ਼ਾ ਵਾਸਤੇ ਭੁਲਾ ਛੱਡ ।"

ਓਸ ਨੇ ਆਪਣੇ ਜੀਵਨ ਵਿਚ ਅੰਤਮ ਵਾਰ ਕੋਹਾਨਾ ਦੇ ਹੱਥਾਂ ਨੂੰ ਚੁਮਿਆ ਤੇ ਅੱਖਾਂ ਨਾਲ ਲਾ ਕੇ ਆਖਿਆ-“ਕੋਹਾਨਾ ! ਆਪਣੀਆਂ ਅੱਖਾਂ ਬੰਦ ਕਰ ਲੈ, ਮੈਂ ਚਾਹੁੰਦਾ ਹਾਂ ਕਿ ਤੂੰ ਮੈਨੂੰ ਜਾਂਦਿਆਂ ਨਾ ਵੇਖੇ ॥ ਇਹ ਗੱਲ ਮੇਰੇ ਵਾਸਤੇ ਦੁਖਦਾਈ ਹੈ ਕਿ ਰੰਗੀਨ ਤਿੱਤਰੀ ਕੋਈ ਦਰਦ। ਭਰਿਆ ਨਜ਼ਾਰਾ ਵੇਖੇ।"

ਕੋਹਾਨਾ ਨੇ ਆਪਣੀਆਂ ਅੱਖਾਂ ਨੂੰ ਬੰਦ ਕਰ ਲਿਆ । ਜਦੋਂ ਓਸ ਨੇ ਅੱਖਾਂ ਖੋਲੀਆਂ, ਤਾਂ ਅਕਰਹਾ ਜਾ ਚੁੱਕਾ ਸੀ। ਉਸ ਨੇ ਕਿਹਾ ਇਹੋ ਹੀ ਚੰਗਾ ਸੀ। ਤੇ ਫੇਰ ਰਤਾ ਸੰਭਲ ਕੇ ਹੌਲੀ ਜਹੀ ਸਿਰ ਚੁਕਿਆ, ਪਰ...........ਏਸ ਸਾਵਧਾਨੀ ਦੇ ਬਾਵਜੂਦ ਓਸ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ ਤੇ ਉਸ ਦਾ ਖੂਬਸੂਰਤ ਚਿਹਰਾ ਫਿੱਕਾ ਪੈ ਗਿਆ। ਓਹ ਦੋਹਾਂ ਹੱਥਾਂ ਨਾਲ ਆਪਣੇ ਸਿਰ ਨੂੰ ਦਬਾਈ ਬੇ-ਦਮ ਹੋ ਕੇ ਫਰਸ਼ ਤੇ ਡਿੱਗ ਪਈ । ਖੂਬਸ਼ਰਤ ਤਿੱਤਰੀ ਦੇ ਦਿਲ ਵਿਚਲਾ

ਪੁਜਾਰੀ

੩੫