ਸਮੱਗਰੀ 'ਤੇ ਜਾਓ

ਪੰਨਾ:ਬੁਝਦਾ ਦੀਵਾ.pdf/35

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬੁਧ ਦੀ ਕ੍ਰਿਪਾ ਸਦਕਾ ਉਸ ਨੂੰ ਸ਼ਾਂਤੀ ਮਿਲ ਜਾਵੇਗੀ । ਵੇਸਵਾਆਂ ਦੇ ਮਿਟ ਜਾਣ ਵਾਲੇ ਪ੍ਰੇਮ ਦੀ ਯਾਦ ਤੁਹਾਡੇ ਦਿਲ ਦਿਮਾਗ ਤੋਂ ਜਾਂਦੀ ਰਹੇਗੀ। ਮੇਰੇ ਦੋਸਤ, ਯਕੀਨ ਕਰੋ ਕਿ ਤੁਸੀਂ ਵਧੀ ਹੋਈ ਇੱਛਾ ਦੇ ਜਾਲ ਵਿਚੋਂ ਨਿਕਲ ਕੇ ਬੁਧ ਭਗਵਾਨ ਦੀ ਕਿਰਪਾ ਨਾਲ ਜ਼ਰੂਰ ਨਿਰਵਾਨ ਪ੍ਰਾਪਤ ਕਰੋਗੇ।"

ਦੇਵਤਿਆਂ ਦੇ ਮੰਦਰ ਵਿਚ ਰਹਿਣ ਵਾਲੇ ਅਕਰਹਾ ਨੂੰ ਅੰਤ ਇਕ ਅਮਰ ਸ਼ਾਂਤੀ ਪ੍ਰਾਪਤ ਹੋ ਗਈ । ਓਸ ਦੇ ਦਿਲ ਤੋਂ ਕੋਹਾਨਾ ਦੀ ਯਾਦ ਸਦਾ ਲਈ ਮਿਟ ਗਈ । ਕਾਮਾ ਕੋਰੋ ਦੇ ਮੰਦਰ ਵਿਚ ਬੁਧ ਮਤ ਦਾ ਇਹ ਪੁਜਾਰੀ ਮੁਕਤੀ ਪ੍ਰਾਪਤ ਕਰਨ ਦੀ ਧੁਨ ਵਿਚ ਦਿਨ ਰਾਤ ਸਮਾਧੀ ਲਾਈ ਬੈਠਾ ਰਹਿੰਦਾ | ਸਵੇਰ ਤੇ ਸੰਧਿਆ ਦੇ ਮਧਮ ਉਜਾਲੇ ਵਿਚ ਓਸ ਨੂੰ ਇਸ ਤਰਾਂ ਜਾਪਦਾ, ਜਿਵੇਂ ਮਹਾਤਮਾ ਬੁਧ ਏਥੇ ਹੀ ਰਹਿੰਦੇ ਹਨ। ਓਸ ਪੱਥਰ ਦੀ ਮੂਰਤ ਅੱਗੇ ਉਸ ਦਾ ਦਿਲ ਆਪਣੇ ਆਪ ਹੀ ਝੁਕ ਜਾਂਦਾ ਤੇ ਉਹ ਸਮਝਦਾ ਕਿ ਮੈਂ ਸੁਖਾਂ ਦੇ ਆਕਾਸ਼ ਵਿਚ ਉਡਾਰੀ ਲਾ ਰਿਹਾ ਹਾਂ। ਹੁਣ ਓਸ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਸਿਰਫ ਇਹੋ ਇੱਛਾ ਓਸ ਦੇ ਦਿਲ ਵਿਚ ਬਾਕੀ ਸੀ, ਕਿ ਦੁਨੀਆ ਦੇ ਸੁਖਾਂ ਤੋਂ ਛੁਟਕਾਰਾ ਪਾ ਕੇ ਨਿਰਵਾਨ ਪ੍ਰਾਪਤ ਕਰੇ।

ਇਕ ਦਿਨ ਬੁਧ ਦੀ ਮੂਰਤ ਅੱਗੇ ਇਕ ਲੜਕਾ ਪੰਛੀ ਨੂੰ ਮਾਰਨ ਦੀ ਕੋਸ਼ਸ਼ ਕਰ ਰਿਹਾ ਸੀ । ਪੰਛੀ ਘਾਇਲ ਹੋ ਗਿਆ, ਏਸ ਨੇ ਤਰਸ ਨਾਲ ਪੰਛੀ ਨੂੰ ਚੁੱਕਦਿਆਂ ਹੋਇਆਂ ਆਖਿਆ “ਕਾਕਾ ਜੀ ! ਕਿਸੇ ਜਾਨਦਾਰ ਨੂੰ ਮਾਰਨ ਦੀ ਕੋਸ਼ਸ਼ ਨਾ ਕਰੋ, ਕਿਉਂਕਿ ਸਭ ਜਾਨਦਾਰ ਚੀਜ਼ਾਂ ਮਹਾਤਮਾ ਬੁਧ ਨੂੰ ਬਹੁਤ ਪਿਆਰੀਆਂ ਹਨ। ਅਕਰਹਾ ਪੰਛੀ ਨੂੰ ਆਪਣੇ ਨਾਲ ਲੈ ਗਿਆ ਤੇ ਇਕ ਦੋ ਦਿਨ ਦੀ ਸੇਵਾ ਨਾਲ ਉਸ ਨੂੰ ਪੂਰਾ ਆਰਾਮ ਆਉਣ ਤੇ ਆਜ਼ਾਦ ਕਰ ਦਿਤਾ ਗਿਆ । ਪੰਛੀ ਦੀ ਆਜ਼ਾਦੀ ਤੇ ਓਸ ਦੀ ਖੁਸ਼ੀ ਦਾ ਅੰਤ ਨਹੀਂ ਸੀ । ਪੰਛੀ ਨੇ ਨੀਲੇ

ਪੁਜਾਰੀ

੩੭