ਪੰਨਾ:ਬੁਝਦਾ ਦੀਵਾ.pdf/38

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਵਿਚ ਦਰਦ ਸੀ । ਓਸ ਨੇ ਕਿਹਾ-"ਕੋਹਾਨਾ ! ਤੈਨੂੰ ਯਾਦ ਹੋਵੇਗਾ ਕਿ ਇਕ ਦਿਨ ਓਹ ਸੀ, ਜਦ ਮੇਰੀ ਮੁਹੱਬਤ ਤੈਨੂੰ ਖੁਸ਼ੀ ਦੀ ਜਗਾ ਦੁੱਖ ਦੇਂਦੀ ਸੀ ।"

"ਹਾਂ ਮੈਨੂੰ ਯਾਦ ਹੈ, ਮੈਂ ਤੁਹਾਨੂੰ ਹਮੇਸ਼ਾ ਵਾਸਤੇ ਚਲੇ ਜਾਣ ਲਈ ਆਖਿਆ ਸੀ।"

“ਨਹੀਂ ਤੂੰ ਸਿਰਫ ਮੈਨੂੰ ਚਲੇ ਜਾਣ ਵਾਸਤੇ ਹੀ ਨਹੀਂ ਸੀ ਆਖਿਆ, ਬਲਕਿ ਆਪਣੀ ਮੁਹੱਬਤ ਨੂੰ ਦੂਰ ਸਮੁੰਦਰ ਦੇ ਕੰਢੇ ਦਫਨ ਕਰਨ ਦਾ ਹੁਕਮ ਦਿਤਾ ਸੀ। ਕੋਹਾਨਾ, ਜੇ ਤੈਨੂੰ ਹੁਣ ਮੇਰੇ ਨਾਲ ਮੁਹੱਬਤ ਹੈ, ਤਾਂ ਉਸ ਵੇਲੇ ਮੈਨੂੰ ਵੀ ਤੇਰੇ ਨਾਲ ਮੁਹੱਬਤ ਸੀ । ਮੇਰੀ ਹਾਲਤ ਤੇ ਰਹਿਮ ਕਰ ਤੇ ਜਵਾਬ ਸੁਣਨ ਤੋਂ ਪਹਿਲਾਂ ਹੀ ਵਾਪਸ ਚਲੀ ਜਾਂ ।"

ਕੋਹਾਨਾ ਪੁਜਾਰੀ ਵਲ ਵੇਖਦੀ ਰਹੀ। ਓਹ ਮੁਹੱਬਤ ਭੁੱਖੀ ਸੀ। ਉਸ ਨੇ ਕਿਹਾ- "ਮੈਂ ਨਹੀਂ ਜਾਣਦੀ ਤੁਹਾਡਾ ਕੀ ਮਤਲਬ ਹੈ ਪਰ ਮੈਂ ਅੱਜ ਜਵਾਬ ਲਏ ਬਿਨਾਂ ਨਹੀਂ ਪਰਤਾਂਗੀ |"

ਅਕਰਹਾ ਨੇ ਆਖਿਆ- “ਜੇ ਤੇਰੀ ਏਹੋ ਮਰਜ਼ੀ ਹੈ, ਤਾਂ ਤੂੰ ਅੱਜ ਅੱਧੀ ਰਾਤ ਵੇਲੇ ਜਵਾਬ ਸੁਣ ਲਵੇਂਗੀ। ਓਸ ਦੇ ਚਿਹਰੇ ਤੋਂ ਚਿੰਤਾ ਤੇ ਫਿਕਰ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਸਨ। ਕੋਹਾਨਾ ਓਸ ਦੇ ਜਲਾਲ ਨੂੰ ਝਲ ਨਾ ਸਕੀ।"

ਅੱਧੀ ਰਾਤ ਤੋਂ ਪਹਿਲਾਂ ਹੀ ਕੋਹਾਨਾ ਮੰਦਰ ਵਲ ਮੁੜ ਆਈ। ਓਸ ਨੇ ਵੇਖਿਆ, ਅਕਰਹਾ ਬਾਹਰ ਵਿਹੜੇ ਵਿਚ ਚੰਦ ਦੀ ਚਾਨਣੀ ਹੇਠ ਸਮਾਧੀ ਲਾਈ ਬੈਠਾ ਹੈ । ਉਸ ਦੇ ਚਿਹਰੇ ਤੇ ਮਸਤੀ ਖੇਡ ਰਹੀ ਹੈ । ਐਉਂ ਜਾਪਦਾ ਸੀ ਕਿ ਮੁਸਾਫਰ ਆਪਣੀ ਮੰਜ਼ਲ ਤੀਕ ਪਹੁੰਚ ਚੁੱਕਾ ਹੈ ।

"ਤੂੰ ਬੜੀ ਛੇਤੀ ਆ ਗਈ ਏ ਕੋਹਾਨਾ|" ਅਕਰਹਾ ਨੇ ਆਖਿਆ । ਮਲੂਮ ਹੁੰਦਾ ਹੈ ਕਿ ਤੂੰ ਜਵਾਬ ਲਏ ਬਿਨਾਂ ਨਹੀਂ

੪੦
ਪੁਜਾਰੀ