ਪੰਨਾ:ਬੁਝਦਾ ਦੀਵਾ.pdf/41

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


 

ਗੋਰੀ ਮਾਂ

ਈਸਟਰ ਦਾ ਤਿਓਹਾਰ ਨੇੜੇ ਆ ਰਿਹਾ ਸੀ ਤੇ ਅਸਪਰ ਕਸ-ਤਨ-ਤੂੰ ਵਿਚ ਸਾਕਸ਼ਾ ਲੋਫ ਉਤੇ ਗ਼ਮ ਭਰੀ ਉਦਾਸੀ ਛਾ ਰਹੀ ਸੀ । ਐਉਂ ਜਾਪਦਾ ਸੀ ਕਿ ਉਸ ਉਤੇ ਇਹ ਹਾਲਤ ਓਸ ਵੇਲੇ ਵਰਤੀ, ਜਦ ਗੋਰਡਸ਼ੀਊ ਦੇ ਘਰ ਓਸ ਕੋਲੋਂ ਪੁੱਛਿਆ ਗਿਆ ਕਿ ਓਹ ਇਹ ਤਿਓਹਾਰ ਕਿਥੇ ਮਨਾਇਗਾ । ਸ਼ਾਕਸ਼ਾ ਲੋਫ ਨੇ ਕਿਸੇ ਕਾਰਨ ਜਵਾਬ ਦੇਣ ਵਿਚ ਦੇਰ ਕੀਤੀ । ਇਕ ਘਰ ਵਾਲੀ-ਜੋ ਬੇ-ਸਮਝ ਪਰ ਤੇਜ਼ ਤਰਾਰ ਇਸਤ੍ਰੀ-ਨੇ- ਆਖਿਆ-"ਤੁਸੀਂ ਸਾਡੇ ਘਰ ਹੀ ਆ ਜਾਣਾ ਫੇਰ ।"

ਸਾਕਸ਼ਾ ਲੋਫ ਬੜਾ ਦੁਖੀ ਹੋਇਆ; ਸ਼ਾਇਦ ਏਸ ਲਈ ਕਿ ਉਸ ਮੁਟਿਆਰ ਨੱਢੀ ਨੇ ਜੋ ਉਸ ਵੇਲੇ ਇਕ ਪ੍ਰੋਫੈਸਰ ਨਾਲ ਗੱਲਾਂ ਕਰ ਰਹੀ ਸੀ, ਇਸ ਪ੍ਰਸ਼ਨ ਉਤੇ ਓਸ ਵਲ ਟੋਹਦੀਆਂ ਨਜ਼ਰਾਂ ਨਾਲ ਵੇਖਿਆ ਤੇ ਫੇਰ ਛੇਤੀ ਹੀ ਪ੍ਰੋਫੈਸਰ ਨਾਲ ਗੱਲਾਂ ਵਿਚ ਰੁਝ ਗਈ । ਜਾਂ ਫਿਰ ਏਸ ਲਈ ਕਿ ਜਵਾਨ ਕੁੜੀਆਂ ਦੀਆਂ ਮਾਵਾਂ ਓਹਨੂੰ ਇਕ ਯੋਗ ਆਦਮੀ ਸਮਝ ਰਹੀਆਂ ਸਨ, ਹਾਲਾਂ ਕਿ ਓਹ ਆਪਣੇ ਆਪ ਨੂੰ ਬੁਢਾ ਤੇ ਅਣ-ਵਿਆਹਿਆ ਖ਼ਿਆਲ ਕਰਦਾ ਸੀ | ਭਾਵੇਂ ਉਹ ੩੭ ਵਰਿਆਂ ਦਾ ਤਾਂ ਹੋ ਚੁੱਕਾ ਸੀ, ਪਰ ਫੇਰ ਵੀ ਓਸ ਨੇ ਰੁੱਖੇ ਪਨ ਵਚ ਜਵਾਬ ਦਿੱਤਾ- “ਧੰਨਵਾਦ, ਇਹ ਰਾਤ ਮੈਂ ਹਮੇਸ਼ਾ ਘਰ ਹੈ ਬਿਤਾਂਦਾ ਹਾਂ ।

ਇਹ ਗੱਲ ਸੁਣ ਕੇ ਮੁਟਿਆਰ ਨੇ ਓਹਨੂੰ ਇਕ ਵੇਰਾਂ ਫੇਰ

ਗੌਰੀ ਮਾਂ
੪੩