ਪੰਨਾ:ਬੁਝਦਾ ਦੀਵਾ.pdf/45

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਤਮਾਰਾ ਨੂੰ ਆਪਣੇ ਪਿੱਛੇ ਲੁਕਾ ਲਿਆ ਸੀ । ਓਸ ਦਾ ਸਿਰ ਚਕਰਾ ਗਿਆ, ਪਰ ਉਹ ਫੇਰ ਵੀ ਉੱਠਿਆ ਤੇ ਤੁਰਨ ਲਈ ਤਿਆਰ ਹੋ ਗਿਆ। ਉਸ ਵੇਲੇ ਅਚਾਨਕ ਹੀ ਉਸ ਦੀ ਨਜ਼ਰ ਇਕ ਚਿੱਟੇ ਫੁੱਲ ਤੇ ਪਈ, ਜਿਸ ਨੂੰ ਓਸ ਨੇ ਚੱਕ ਲਿਆ ਤੇ ਆਪਣੇ ਮੇਜ਼ਬਾਨਾਂ ਨੂੰ ਬਿਨਾਂ ਸਲਾਮ ਕੀਤੇ ਚਲਾ ਗਿਆ।

ਰਾਤ ਨੂੰ ਉਹ ਸੌਂ ਨਾ ਸਕਿਆ ਤੇ ਸਾਰੀ ਰਾਤ ਬਾਰੀ 'ਚ ਖੜਾ ਓਸ ਹਨੇਰੀ ਗਲੀ ਨੂੰ ਵੇਖਦਾ ਰਿਹਾ, ਜੋ ਪਹੁਫੁਟਾਲੇ ਦੇ ਨਾਲ ਨਾਲ ਰੌਸ਼ਨ ਹੋ ਰਹੀ ਸੀ । ਉਹ ਕਦੀ ਚਿੱਟੇ ਫੁੱਲ ਦੀ ਟਹਿਣੀ ਨਾਲ ਖੇਡਣ ਲਗ ਪੈਂਦਾ ਤੇ ਕਦੀ ਓਸ ਤੇ ਹੱਸਦਾ । ਏਥੋਂ ਤਕ ਕਿ ਦਿਨ ਚੜਦੇ ਤਕ ਫੁੱਲ ਦੀਆਂ ਸਾਰੀਆਂ ਪੱਤੀਆਂ ਫਰਸ਼ ਤੇ ਖਿਲਰ ਚੁੱਕੀਆਂ ਸਨ। ਓਹ ਹੋਰ ਵੀ ਹੱਸਿਆ, ਫੁੱਲ ਦੀਆਂ ਖਿਲਰੀਆਂ ਹੋਈਆਂ ਪੱਤੀਆਂ ਵੇਖ ਉਹ ਖਿੜਖੜਾ ਪਿਆ । ਮੁਕਦੀ ਗਲ ਇਹ ਕਿ ਉਹ ਥੱਕ ਗਿਆ ਤੇ ਅੰਤ ਥਕੇਵਾਂ ਉਤਾਰਨ ਲਈ ਨਹਾਣ ਚਲਾ ਗਿਆ।

ਉਸ ਨੂੰ ਦਸਿਆ ਗਿਆ ਕਿ ਸਰਦੀ ਲੱਗਣ ਨਾਲ ਤਮਾਰਾ ਅੱਜ ਬੀਮਾਰ ਹੈ। ਦੋ ਹਫਤਿਆਂ ਵਿਚ ਹੀ ਉਹ ਮੌਤ ਦੀ ਝੋਲੀ ਡਿਗ ਪਈ। ਪਰ ਸਾਕਸ਼ਾ ਲੇਫ ਉਸ ਦੀ ਅਰਥੀ ਨਾਲ ਵੀ ਨਾ ਗਿਆ । ਜਿਵੇਂ ਤਮਾਰਾ ਦੀ ਮੌਤ ਦਾ ਓਸ ਤੇ ਕੋਈ ਅਸਰ ਹੀ ਨਹੀਂ ਹੋਇਆ ਹੁੰਦਾ । ਓਸ ਲਈ ਹੁਣ ਇਹ ਗੱਲ ਇਕ ਬੁਝਾਰਤ ਬਣ ਗਈ ਕਿ ਤਮਾਰਾ ਨਾਲ ਓਸ ਨੇ ਪ੍ਰੇਮ ਸੀ ਕਿ ਨਹੀਂ। ਕੀ ਉਹ ਮੁਲਾਕਾਤਾਂ, ਉਹ ਮੇਲ ਜੋਲ ਖਾਲੀ ਦਿਲ ਪ੍ਰਚਾਵਾ ਹੀ ਸੀ ?

ਤਮਾਰਾ ਦੇ ਪਿਆਰ ਦੀ ਯਾਦ ਧੁੰਦਲਾਨੀ ਸੀ ਸੋ ਧੁੰਧਲਾ ਗਈ | ਬਸ ਸਿਰਫ ਸੁਪਨੇ ਹੀ ਰਹਿ ਗਏ, ਜਿਨ੍ਹਾਂ ਵਿਚ ਉਹ ਤਮਾਰਾ

ਗੋਰੀ ਮਾਂ
੪੭