ਪੰਨਾ:ਬੁਝਦਾ ਦੀਵਾ.pdf/51

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨਾਲ ਪੁੱਛਿਆ ।

"ਲੇਸ਼ਾ !"

“ਕੀ ਤੂੰ ਆਪਣੀ ਮਾਂ ਨਾਲ ਰਹਿੰਦਾ ਏ ਕਾਕੇ ?"

"ਹਾਂ, ਪਰ ਓਹ ਕਾਲੀ ਮਾਂ ਹੈ । ਮੇਰੀ ਇਕ ਗੋਰੀ ਮਾਂ ਵੀ ਸੀ।"

ਸਾਕਸ਼ਾ ਲੋਫ ਸਮਝ ਗਿਆ ਕਿ ਕਾਲੀ ਮਾਂ ਤੋਂ ਓਸ ਦੀ ਮੁਰਾਦ ਕੋਈ ਮਾਂ ਨਹੀਂ।

"ਤੂੰ ਕਿਸ ਤਰਾਂ ਗਿਆ ਸੈਂ ?"

"ਮੈਂ ਮਾਂ ਨਾਲ ਜਾ ਰਿਹਾ ਸਾਂ, ਅਸੀਂ ਦੋਵੇਂ ਤੁਰਦੇ ਗਏ ਤੁਰਦੇ ਗਏ, ਓਸ ਨੇ ਆਖਿਆ ਤੂੰ ਏਥੇ ਬੈਠ ਜਾ, ਤੇ ਆਪ ਚਲੀ ਗਈ । ਮੈਂ ਡਰ ਗਿਆ ।"

"ਤੇਰੀ ਮਾਂ ਕੌਣ ਹੈ ?"

“ਮੇਰੀ ਮਾਂ-ਓਹ ਗੁੱਸੇ ਰਹਿੰਦੀ ਹੈ।"

"ਓਹ ਕੀ ਕਰਦੀ ਏ ?"

“ਕਾਹਵਾ ਪੀਂਦੀ ਤੇ ਕਰਾਏਦਾਰਾਂ ਨਾਲ ਲੜਦੀ ਝਗੜਦੀ ਏ।"

"ਤੇ ਓਹ ਤੇਰੀ ਗੋਰੀ ਮਾਂ ?"

"ਓਹ !-ਓਸ ਨੂੰ ਲੈ ਗਏ ਇਕ ਸੰਦੂਕ ਵਿਚ ਬੰਦ ਕਰ ਕੇ ਤੇ ਏਸੇ ਤਰਾਂ ਹੀ ਮੇਰੇ ਪਿਓ ਨੂੰ ।" ਇਹ ਆਖਦਿਆਂ ਲੜਕੇ ਨੇ ਇਕ ਪਾਸੇ ਇਸ਼ਾਰਾ ਕੀਤਾ ਤੇ ਉਹ ਫੇਰ ਰੋ ਪਿਆ।

“ਮੈਂ ਇਸ ਦੀ ਕੀ ਮਦਦ ਕਰ ਸਕਦਾ ਹਾਂ?"ਸਾਕਸ਼ਾ ਲੋਫ ਨੇ ਆਪਣੇ ਦਿਲ ਕੋਲੋਂ ਪੁੱਛਿਆ ਕੁਛ ਸੋਚਣ ਲਗ ਪਿਆ। ਓਸ ਨੇ ਧਰਤੀ ਤੋਂ ਅਜੇ ਅੱਖ ਉੱਚੀ ਹੀ ਕੀਤੀ ਸੀ ਕਿ ਲੜਕਾ ਫੇਰ ਨੱਸ ਗਿਆ । ਪਰ ਸਾਕਸ਼ਾ ਲੋਫ ਨੇ ਇਕ ਦੋ ਗਲੀਆਂ ਦੇ ਮੋੜ ਮੁੜੇ ਹੀ ਸਨ ਕਿ ਓਸ ਨੂੰ ਫੇਰ ਜਾ ਮਿਲਿਆ |ਲੇਸ਼ਾ ਦੇ ਚਿਹਰੇ ਤੇ

ਗੋਰੀ ਮਾਂ
੫੩