ਪੰਨਾ:ਬੁਝਦਾ ਦੀਵਾ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚਾ ਤਕਦੀਰ ਨੇ ਤੁਹਾਡੇ ਵਾਸਤੇ ਹੀ ਸਾਜਿਆ ਹੈ ।"

ਇਹ ਕਹਿਣ ਵੇਲੇ ਵਲਾਰੀਆ ਦੇ ਚਿਹਰੇ ਤੇ ਲਾਲੀ ਦੀ ਆਭਾ ਛਾ ਗਈ ।

ਸਾਕਸ਼ਾ ਲੋਫ ਉਸ ਨੂੰ ਹੈਰਾਨੀ ਨਾਲ ਵੇਖ ਰਿਹਾ ਸੀ । ਓਸ ਦਾ ਦਿਲ ਭਰ ਆਇਆ ਤੇ ਉਸ ਰਾਤ ਜਦ ਤਮਾਰਾ ਫਿਰ ਸੁਪਨੇ ਵਿਚ ਮਿਲਨ ਆਈ, ਤਾਂ ਸਾਕਸ਼ਾ ਲੋਫ ਨੂੰ ਐਉਂ ਜਾਪਿਆ, ਜਿਵੇਂ ਉਹ ਜਾਣਦਾ ਹੈ ਕਿ ਓਹ ਕੀ ਚਾਹੁੰਦੀ ਹੈ । ਕਮਰੇ ਅੰਦਰ ਓਸ ਦੇ ਇਹ ਸ਼ਬਦ ਧੀਮੀ ਧੀਮੀ ਸੁਰ ਵਿਚ ਅਜੇ ਤੀਕ ਗੂੰਜ ਰਹੇ ਸਨ-"ਓਹੋ ਕਰੋ, ਜੋ ਉਹ ਚਾਹੁੰਦੀ ਹੈ ।"

ਅਜ ਸਾਕਸ਼ਾ ਲੋਫ ਨੀਂਦ ਤੋਂ ਖੁਸ਼ੀ ਖੁਸ਼ੀ ਉੱਠਿਆ । ਓਸ ਦੇ ਹੱਥ ਆਪਣੇ ਆਪ ਖ਼ੁਮਾਰੀ ਭਰੀਆਂ ਅੱਖਾਂ ਉੱਤੇ ਫਿਰਨ ਲਗ ਪਏ । ਨੀਂਦ ਤੋਂ ਜਾਗਦਿਆਂ ਹੀ ਉਸ ਦੀ ਨਜ਼ਰ ਇਕ ਫੁੱਲ ਤੇ ਪਈ, ਜੋ ਮੇਜ਼ ਉੱਤੇ ਪਿਆ ਸੀ । "ਇਹ ਕਿਥੋਂ ਆਇਆ ? ਕੀ ਤਮਾਰਾ ਇਸ ਨੂੰ ਆਪਣੀ ਨਿਸ਼ਾਨੀ ਵਜੋਂ ਛੱਡ ਗਈ ਹੈ ?"

ਉਹ ਮੁਸਕ੍ਰਾ ਪਿਆ ਤੇ ਓਹਨੂੰ ਇਕ ਖ਼ਿਆਲ ਅਇਆ । ਇਹ ਸੀ ਤਮਾਰਾ ਦੀ ਇਛਾ ਦਾ ਖ਼ਿਆਲ |ਓਹ ਹੁਣ ਜ਼ਰੂਰ ਹੀ ਵਲਾਰੀਆ ਨਾਲ ਵਿਆਹ ਕਰ ਲਵੇਗਾ ਤੇ ਲੇਸ਼ਾ ਨੂੰ ਸਦਾ ਲਈ ਆਪਣਾ ਬਣਾ ਲਵੇਗਾ । ਓਸ ਨੇ ਬੜੇ ਸ਼ੌਕ ਨਾਲ ਫੁੱਲ ਨੂੰ ਚੁੱਕ ਕੇ ਬਾਰ ਬਾਰ ਸੁੰਘਿਆ। ਓਹਨੂੰ ਯਾਦ ਆ ਗਿਆ ਕਿ ਇਹ ਫੁੱਲ ਤਾਂ ਓਹ ਆਪ ਹੀ ਮੁੱਲ ਲੈ ਕੇ ਆਇਆ ਸੀ; ਪਰ ਦੂਸਰੇ ਹੀ ਪਲ ਓਸ ਨੇ ਸੋਚਿਆ-

“ਕੀ ਹੋਇਆ ਕਿ ਇਹਨੂੰ ਮੈਂ ਲਿਆਇਆ ਹਾਂ, ਜਾਂ ਕੋਈ ਦੂਸਰਾ | ਏਸ ਦਾ ਏਸ ਤਰਾਂ ਵਿਖਾਈ ਦੇਣਾ ਇਕ ਸ਼ੱਕੀ ਗੱਲ ਹੈ । ਆਪ ਹੀ ਖ਼ਰੀਦ ਕੇ ਆਪ ਹੀ ਭੁੱਲ ਜਾਣਾ; ਖੂਬ, ਬਹੁਤ ਖੂਬ |"

ਸਵੇਰ ਹੁੰਦਿਆਂ ਹੀ ਉਹ ਲੇਸ਼ਾ ਦੀ ਭਾਲ ਵਿਚ ਉੱਠ

ਗੋਰੀ ਮਾਂ

੫੭