ਪੰਨਾ:ਬੁਝਦਾ ਦੀਵਾ.pdf/58

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਵਿਚ ਲਟਕ ਗਿਆ। ਉਹ ਸੀ ਲੇਸ਼ਾ, ਜੋ ਉਸ ਵੇਲੇ ਦਾ ਰਿੜ੍ਹਦਾ ਰਿੜ੍ਹਦਾ ਉਸ ਦੇ ਗੋਡਿਆਂ ਤੇ ਚੜ ਆਇਆ ਸੀ, ਸਾਕਸ਼ਾ ਲੋਫ ਨੂੰ ਈਸਟਰ ਦੀ ਵਧਾਈ ਦੇਣ ਲਈ ।

ਜਦੋਂ ਗਿਰਜਿਆਂ ਦੇ ਘੰਟਿਆਂ ਦੀ ਭਿਆਨਕ ਆਵਾਜ਼ ਨੇ ਉਸ ਨੂੰ ਜਗਾ ਦਿਤਾ; ਤਾਂ ਜਾਗਦਿਆਂ ਹੀ ਓਸ ਨੇ ਉਹ ਅੰਡਾ ਲਾਹ ਲਿਆ। ਹੁਣ ਉਹ ਅੰਡਾ ਸਾਕਸ਼ਾ ਲੋਫ ਦੀ ਝੋਲੀ ਵਿਚ ਸੀ |

ਲੇਸ਼ਾ ਮੁਸਕ੍ਰਇਆ ਤੇ ਅੰਡੇ ਨੂੰ ਉਪਰ ਵਲ ਚੁੱਕਦਿਆਂ ਬੋਲਿਆ-

“ਇਹ ਮੇਰੀ ਗੋਰੀ ਮਾਂ ਨੇ ਭਜਿਆ ਹੈ।" ਉਹ ਤੁਤਲਾ ਕੇ ਆਖੀ ਜਾ ਰਿਹਾ ਸੀ- "ਮੈਂ ਇਹ ਤੁਹਾਨੂੰ ਦੇਂਦਾ ਹਾਂ, ਤੁਸੀਂ ਆਂਡਾ ਭੂਆ ਵਲਾਰੀਆ ਨੂੰ ਦੇ ਦੇਣਾ |"

“ਬਹੁਤ ਹੱਛਾ ਮੇਰੇ ਲਾਲ, ਮੈਂ ਏਸੇ ਤਰਾਂ ਹੀ ਕਰਾਂਗਾ |" ਸਾਕਸ਼ਾ ਲੋਫ ਨੇ ਉੱਤਰ ਦਿੱਤਾ ।

ਉਸ ਨੇ ਲੇਸ਼ਾ ਨੂੰ ਸੁਆ ਦਿਤਾ ਤੇ ਆਪ ਉਹ ਅੰਡਾ ਲੈ ਕੇ ਵਲਾਰੀਆ ਨੂੰ ਮਿਲਨ ਤੁਰ ਪਿਆ । ਚਿੱਟਾ ਅੰਡਾ ਗੋਰੀ ਮਾਂ ਦੀ ਸੁਗਾਤ ਸੀ । ਸਾਕਸ਼ਾ ਲੋਫ ਨੂੰ ਇਸ ਤਰਾਂ ਜਾਪਿਆ ਜਿਵੇਂ ਇਹ ਸੁਗਾਤ ਉਸ ਨੂੰ ਤਮਾਰਾ ਨੇ ਭੇਜੀ ਹੈ।