ਦੋ ਸ਼ਬਦ
ਪੰਜਾਬੀ ਪੜ੍ਹਨ ਵਾਲਿਆਂ ਲਈ ਮੇਰਾ ਨਾਮ ਬਿਲਕੁਲ ਨਵਾਂ ਜਾਪੇਗਾ। ਮੈਂ ਪਹਿਲੀ ਵੇਰਾਂ ਕਹਾਣੀਆਂ ਦਾ ਇਹ ਢੋਆ ਲੈ ਕੇ ਪੰਜਾਬੀ ਜਗਤ ਦੇ ਸਾਮਣੇ ਆਇਆ ਹਾਂ ਤੇ ਇਸ ਹੌਸਲੇ ਉੱਤੇ ਆਇਆ ਹਾਂ, ਕਿ ਇਕ ਮਿਹਨਤੀ ਨੌਜਵਾਨ ਦੀ ਯੋਗ ਕਦਰਦਾਨੀ ਕੀਤੀ ਜਾਵੇਗੀ।
'ਕਾਨਿਆਂ ਦੀ ਝੁੱਗੀ', ‘ਬੇ-ਵਫਾ' ਤੇ 'ਨੇਕੀ ਦਾ ਬਦਲਾ' ਇਹ ਕਹਾਣੀਆਂ ਮੇਰੀਆਂ ਮੌਲਿਕ ਰਚਨਾਵਾਂ ਹਨ ਤੇ ਬਾਕੀ ਦੀਆਂ ਅਨੁਵਾਦ ਕੀਤੀਆਂ ਹੋਈਆਂ ਹਨ।
ਕਹਾਣੀ ਕਲਾ ਬਾਰੇ ਮੇਰੀ ਵਾਕਫੀ ਹਾਲਾਂ ਕਾਫੀ ਅਧੂਰੀ ਹੈ ਤੇ ਇਹ ਜੋ ਕੁਝ ਲਿਖਿਆ ਗਿਆ ਹੈ, ਉਸ ਪਿਆਰ ਸਦਕਾ ਹੈ, ਜੋ ਮੈਂ ਆਪਣੀ ਮਾਤ ਬੋਲੀ ਨਾਲ ਰਖਦਾ ਹਾਂ। ਮੈਂ ਪੰਜਾਬੀ ਜਗਤ ਦੇ ਮੰਨੇ ਪ੍ਰਮੰਨੇ ਵਿਦਵਾਨ ਲੇਖਕ ਤੇ ਕਵੀ ਸ੍ਰੀ ਮਾਨ ਸ: ਅਵਤਾਰ ਸਿੰਘ ਜੀ ਚੀਫ਼ ਐਡੀਟਰ 'ਫਤਹ', ‘ਪ੍ਰੀਤਮ’ ਤੇ ਮੌਜੀ ਦਾ ਕ੍ਰਿਤਗਯ ਹਾਂ, ਜਿਨ੍ਹਾਂ ਨੇ ਆਪਣੇ ਰੁਝੇਵੇਂ ਵਿਚੋਂ ਇਹਨਾਂ ਕਹਾਣੀਆਂ ਨੂੰ ਪੜਨ ਦਾ ਸਮਾਂ ਕਢਿਆ ਤੇ ਜਿਥੇ ਕਿਧਰੇ ਜ਼ਬਾਨ ਜਾਂ ਮੁਹਾਵਰੇ ਦੀ ਉਕਾਈ ਵੇਖੀ, ਓਸ ਨੂੰ ਠੀਕ ਕੀਤਾ। ਜੇ ਉਹਨਾਂ ਨੇ ਮੈਨੂੰ ਏਸੇ ਤਰਾਂ ਮਿਲਵਰਤਨ ਦਿਤਾ, ਤਾਂ ਮੈਂ ਪੰਜਾਬੀ ਮਾਤਾ ਦੀ ਵਧੀਕ ਸੇਵਾ ਕਰਨ ਦੇ ਯੋਗ ਹੋ ਸਕਾਂਗਾ।
ਲਾਹੌਰ
ਕਰਤਾਰ ਸਿੰਘ