ਪੰਨਾ:ਬੁਝਦਾ ਦੀਵਾ.pdf/61

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਸਿੰਘ ਦੇ ਮਕਾਨ ਅੱਗੇ ਪਹੁੰਚਾ। ਗਲੀ ਮੁਹੱਲੇ ਵਾਲੇ ਹੈਰਾਨ ਸਨ ਕਿ ਏਸ ਕੁਵੇਲੇ ਸਰਦਾਰ ਸਿੰਘ ਨੂੰ ਹਸਪਤਾਲੋਂ ਕਿਉਂ ਕੱਢ ਦਿੱਤਾ ਗਿਆ।

ਗਲੀ ਦੀਆਂ ਜ਼ਨਾਨੀਆਂ ਘੁਸਰ ਮੁਸਰ ਕਰਦੀਆਂ ਕਹਿ ਰਹੀਆਂ ਸਨ- “ਭੈਣ ਸੁਜਾਨ ਕੌਰੇ, ਕੀ ਤੇਰੇ ਘਰ ਵਾਲੇ ਦਾ ਮਿਉ ਹਸਪਤਾਲ ਵਿਚ ਵੀ ਕੋਈ ਇਲਾਜ ਨਹੀਂ ਹੋ ਸਕਿਆ?"

ਸੁਜਾਨ ਕੌਰ- “ਭੈਣੋ ਕੀ ਦਸਾਂ, ਇਹਦੀ ਕਿਸਮਤ ਹੀ ਕੁੱਝ ਅਜੇਹੀ ਹੈ, ਜੋ ਇਹਦੇ ਭਾਗਾਂ ਵਿਚ ਸੁਖ ਨਹੀਂ।"

ਗਲੀ ਦੀਆਂ ਜ਼ਨਾਨੀਆਂ-"ਭੈਣਾ, ਹੁਣ ਇਸ ਵਿਚਾਰੇ ਦਾ ਕੀ ਬਣੇਗਾ, ਜੋ ਨਾ ਜੀਉਂਦਿਆਂ ਵਿਚ, ਨਾ ਮੋਇਆਂ ਵਿਚ।

ਸੁਜਾਨ ਕੌਰ ਨੇ ਕੋਈ ਉਤ੍ਰ ਨਾ ਦਿੱਤਾ ਤੇ ਬੁੜ ਬੁੜ ਕਰਦੀ ਅੰਦਰ ਚਲੀ ਗਈ।

ਬੇਸ਼ਕ ਸੁਜਾਨ ਕੌਰ ਪਤੀ ਦੇ ਦੁੱਖ ਨੂੰ ਆਪਣਾ ਦੁੱਖ ਜ਼ਾਹਰ ਕਰਦੀ ਸੀ, ਪਰ ਇਹ ਸਭ ਕੁਝ ਸਿਰਫ ਦੁਨੀਆ ਰੱਖਣ ਵਾਸਤੇ ਹੀ ਸੀ। ਨਾ ਸਿਰਫ ਦਿਲੋਂ ਹੀ, ਸਗੋਂ ਵੇਲੇ ਕੁਵੇਲੇ ਪਤੀ ਦੇ ਸਾਮਣੇ ਇਹੋ ਜਹੀਆਂ ਗੱਲਾਂ ਆਖਣੋਂ ਘੱਟ ਨਹੀਂ ਸੀ ਕਰਦੀ ਕਿ ਇਹ ਨਾ ਮਰਦਾ ਹੈ ਨਾ ਮੇਰੀ ਖਲਾਸੀ ਹੁੰਦੀ ਹੈ।

ਸਰਦਾਰ ਸਿੰਘ ਨੇ ਰਾਤ ਹਉਕੇ ਲੈਂਦਿਆਂ ਕੱਟੀ। ਜਦ ਦਿਨ ਚੜਿਆ ਤਾਂ ਆਪਣੇ ਇਕ ਮਿਤ੍ਰ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਡੇ ਡਾਕਟਰਾਂ ਤੇ ਹਕੀਮਾਂ ਪਾਸ ਗਿਆਂ। ਇਕ ਦੀ ਇਕ ਨਾਲ ਰਾਏ ਨਾ ਮਿਲੀ। ਸਰਦਾਰ ਸਿੰਘ ਬੜਾ ਨਿਰਾਸ਼ ਹੋਇਆ ਤੇ ਬਗੈਰ ਕਿਸੇ ਤੋਂ ਇਲਾਜ ਕਰਵਾਉਣ ਦੇ ਘਰ ਮੁੜ ਆਇਆ।

ਕੁਦਰਤ ਨਾਲ ਸਰਦਾਰ ਸਿੰਘ ਦੇ ਗਵਾਂਢੀ ਸਤ ਪ੍ਰਕਾਸ਼ ਦਾ ਭਰਾ ਹਕੀਮ ਧਰਮ ਪਾਲ ਕਿਸੇ ਕੰਮ ਆਪਣੇ ਭਰਾ ਨੂੰ ਮਿਲਣ

ਬੇ-ਵਫਾ
੬੩