ਪੰਨਾ:ਬੁਝਦਾ ਦੀਵਾ.pdf/62

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਲਈ ਆਇਆਂ । ਸੰਤ ਪ੍ਰਕਾਸ਼ ਨੇ ਭਰਾ ਕੋਲੋਂ ਸੁਖ ਸਾਂਦ ਪੁੱਛ ਕੇ ਉਸ ਪਾਸ ਸਰਦਾਰ ਸਿੰਘ ਦਾ ਜ਼ਿਕਰ ਕੀਤਾ- "ਇਕ ਪ੍ਰਦੇਸੀ ਬੜਾ ਦੁਖੀ ਹੈ । ਕੀ ਤੁਸੀਂ ਉਸ ਦਾ ਕੁਝ ਇਲਾਜ ਮਾਲਜਾ ਸਕਦੇ ਹੋ ?"

ਧਰਮ ਪਾਲ ਨੇ ਉੱਤਰ ਦਿੱਤਾ- "ਦੇਖਣ ਤੇ ਪਤਾ ਲਗ ਸਕਦਾ ਏ |"

ਸਤ ਪ੍ਰਕਾਸ਼ ਤੇ ਧਰਮ ਪਾਲ ਦੋਵੇਂ ਭਰਾ ਸਰਦਾਰ ਸਿੰਘ ਦੇ ਪਾਸ ਪਹੁੰਚੇ । ਸਤ ਪ੍ਰਕਾਸ਼ ਨੇ ਆਪਣੇ ਭਰਾ ਦੀ ਸਰਦਾਰ ਨਾਲ ਜਾਣ ਪਛਾਣ ਕਰਾਈ ਤੇ ਸਰਦਾਰ ਸਿੰਘ ਨੂੰ ਆਪਣੀ ਬੀਮਰੀ ਦਾ ਹਾਲ ਦਸਣ ਵਾਸਤੇ ਆਖਿਆ ।

ਸਰਦਾਰ ਸਿੰਘ ਸ਼ਹਿਰ ਦੇ ਵੱਡੇ ਵੱਡੇ ਡਾਕਟਰਾਂ ਤੇ ਹਕੀਮਾਂ ਨੂੰ ਵਿਖਾ ਚੁੱਕਾ ਸੀ, ਪਰ ਕਿਤੋਂ ਵੀ ਓਸ ਨੂੰ ਉਮੀਦ ਦੀ ਝਲਕ ਨਜ਼ਰ ਨਹੀਂ ਸੀ ਆਈ। ਅੱਜ ਸਾਮਣੇ ਬੈਠੇ ਪੇਂਡੂ ਹਕੀਮ ਤੋਂ ਕਿਸ ਤਰ੍ਹਾਂ ਆਸ ਰੱਖ ਸਕਦਾ ਸੀ ਕਿ ਇਸ ਦੇ ਇਲਾਜ ਨਾਲ ਮੈਂ ਰਾਜ਼ੀ ਹੋ ਜਾਵਾਂਗਾ । ਬੜਾ ਚਿਰ ਸੋਚਣ ਪਿਛੋਂ ਸਰਦਾਰ ਸਿੰਘ ਆਪਣਾ ਸਾਰਾ ਦੁੱਖ ਓਸ ਹਕੀਮ ਨੂੰ ਦਸਿਆ । ਡੁਬਦੇ ਨੂੰ ਤੀਲੇ ਦਾ ਸਹਾਰਾ ਵਾਲੀ ਗੱਲ ਸੀ ।

ਹਕੀਮ ਨੇ ਵੇਖ ਚਾਖ ਕੇ ਆਖਿਆ - "ਕੋਈ ਚਿੰਤਾ ਦੀ ਗੱਲ ਨਹੀਂ; ਇਕ ਮਹੀਨੇ ਤਕ ਆਰਾਮ ਆ ਜਾਵੇਗਾ।

ਸਰਦਾਰ ਸਿੰਘ ਦੇ ਟੁੱਟੇ ਹੋਏ ਬੰਜਰ ਦਿਲ ਨੂੰ ਉਮੀਦ ਦੀ ਕਿਆਰੀ ਪੁੰਗਰਦੀ ਨਜ਼ਰ ਆਈ ਤੇ ਉਹ ਇਕ ਅਣਹੋਣੀ ਗੱਲ ਨੂੰ ਪੂਰੀਆਂ ਹੁੰਦਿਆਂ ਵੇਖਣ ਦੇ ਸੁਪਨਿਆਂ ਦੀ ਦੁਨੀਆਂ ਵਿਚ ਉਡਾਰੀਆਂ ਲਾਣ ਲਗ ਪਿਆ ।

ਇਲਾਜ ਪੂਰੀ ਬਾਕਾਇਦਗੀ ਨਾਲ ਹੋਣਾ ਸ਼ੁਰੂ ਹੋ ਗਿਆ ।

੬੪
ਬੇ-ਵਫਾ