ਪੰਨਾ:ਬੁਝਦਾ ਦੀਵਾ.pdf/66

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਆਸ |"

ਪਤਨੀ-"ਮੈਂ ਕੁਛ ਨਹੀਂ ਜਾਣਦੀ ਮਰੋ ਯਾ ਜੀਓ, ਪਰ ਮਕਾਨ ਗਿਰਵੀ ਨਹੀਂ ਰਖਿਆ ਜਾ ਸਕਦਾ । ਬੇਸ਼ਕ ਮੰਗ ਤੰਗ ਕੇ ਗੁਜ਼ਾਰਾ ਕਰੋ, ਮੈਂ ਪੇਕੇ ਹੀ ਰਹਾਂਗੀ । ਬਸ ਤੁਹਾਡੇ ਵਾਸਤੇ ਏਹੋ ਚੰਗੀ ਗੱਲ ਹੈ ਕਿ ਤੁਸੀਂ ਇਜ਼ਤ ਲੈ ਕੇ ਏਥੋਂ ਚਲੇ ਜਾਓ, ਨਹੀਂ ਤਾਂ ........................|"

ਸਰਦਾਰ ਸਿੰਘ ਆਪਣੇ ਦੁੱਖਾਂ ਦੇ ਦਿਨ ਪੂਰੇ ਕਰਨ ਵਾਸਤੇ ਸਿਰ ਨੀਂਵਾਂ ਪਾਈ ਕਈ ਤੱਤੀਆਂ ਠੰਡੀਆਂ ਸੁਣਦਾ ਰਿਹਾ । ਅੰਤ ਇਕ ਦਿਨ ਉਹ ਵੀ ਆਇਆ, ਜਦ ਪਤਨੀ ਨੇ ਸਾਰੇ ਲਿਹਾਜ਼ ਨੂੰ ਇਕ ਪਾਸੇ ਰੱਖ ਕੇ ਬੀਮਾਰ ਤੇ ਲਾਚਾਰ ਪਤੀ ਨਾਲ ਉਹ ਸਲੂਕ ਕੀਤਾ,ਜਿਸ ਨੂੰ ਲਿਖਣ ਲਗਿਆਂ ਕਲਮ ਦੀ ਛਾਤੀ ਪਾਟ ਜਾਂਦੀ ਹੈ |

ਕਿਸਮਤ ਦਾ ਮਾਰਿਆ ਸਰਦਾਰ ਸਿੰਘ ਤਿੰਨਾ ਕੱਪੜਿਆਂ ਨਾਲ ਉਥੋਂ ਤੁਰ ਪਿਆ । ਜ਼ਮੀਨ ਉਤੇ ਉਸ ਦੀ ਨਿਰਾਸ਼ਤਾ ਨਾਲੋਂ ਵੀ ਕਾਲੀ ਰਾਤ ਦਾ ਚੰਦੋਆ ਤਣਿਆ ਹੋਇਆ ਸੀ, ਜਦ ਉਹ ਲੜਖੜਾਂਦੇ ਪੈਰਾਂ ਨਾਲ ਸਹੁਰੇ ਘਰੋਂ ਬਾਹਰ ਨਿਕਲਿਆ।

ਬੁਰੇ ਹਾਲੀਂ ਜਦ ਉਹ ਆਪਣੇ ਪਿੰਡ ਪਹੁੰਚਾ, ਤਾਂ ਹਨੇਰੀ ਰਾਤ ਵਿਚ ਹੱਥ ਤੇ ਹੱਥ ਮਾਰਿਆਂ ਵੀ ਵਿਖਾਈ ਨਹੀਂ ਸੀ ਦੇਂਦਾ | ਸਰਦਾਰ ਸਿੰਘ ਗੱਡੀ ਤੋਂ ਉਤਰ ਕੇ ਜਦ ਉਹ ਆਪਣੇ ਪਿੰਡ ਦੀਆਂ ਗਲੀਆਂ ਵਿਚ ਵੜਿਆ, ਤਾਂ ਪਿੰਡ ਦੇ ਕੁੱਤੇ ਭੌਂਕਣ ਲਗ ਪਏ ' ਨੱਸਣ ਭੱਜਣ ਜੋਗਾ ਤਾਂ ਵਿਚਾਰਾ ਹੈ ਹੀ ਨਹੀਂ ਸੀ, ਮੁਸੀਬਤ ਵਿਚ ਰੱਬ ਨੂੰ ਯਾਦ ਕਰਦਾ ਆਪਣੇ ਮਹੱਲੇ ਪਹੁੰਚਾ |ਕੁੱਤਿਆਂ ਦੀ ਆਵਾਜ਼ ਨੇ ਸੁੱਤੇ ਪਏ ਲੋਕਾਂ ਨੂੰ ਜਗਾ ਦਿਤਾ ਸੀ |

ਸਰਦਾਰ ਸਿੰਘ ਦੀ ਬੀਮਾਰੀ ਦਾ ਹਾਲ ਤਾ ਸਾਰਿਆਂ ਨੇ ਸੁਣਿਆ ਸੀ, ਪਰ ਵੇਖਣ ਸੁਣਨ ਵਿਚ ਬੜਾ ਫਰਕ ਹੁੰਦਾ ਹੈ । ਜਦੋਂ

੬੮
ਬੇ-ਵਫਾ