ਪੰਨਾ:ਬੁਝਦਾ ਦੀਵਾ.pdf/70

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਬੈਠੇ ਕਿ ਇਹ ਨਾਲ ਕੌਣ ਹੈ, ਤਾਂ ਬੀਬੀ ਜੀ ਫਰਮਾਂਦੇ ਨੇ-“ਇਹ ਸਾਡਾ ਨੌਕਰ ਏ। ਪਤੀ ਦੇ ਗਾਹੜੇ ਪਸੀਨੇ ਦੀ ਕਮਾਈ ਇਹਨਾਂ ਦੀ ਚਟਕ ਮਟਕ ਤੇ ਖਰਚ ਹੋ ਜਾਂਦੀ ਹੈ । ਦੁਖ ਸਮੇਂ ਪਤੀ ਦੀ ਸੇਵਾ ਤਾਂ ਦੂਰ ਰਹੀ, ਓਸ ਨੂੰ ਵੇਖਣਾ ਵੀ ਨਹੀਂ ਭਾਉਂਦਾ | ਯਾ ਮੌਲਾ ਕੀ ਹੋ ਗਿਆ ਭਾਰਤ ਦੀਆਂ ਇਹਨਾਂ ਸਤਵੰਤੀਆਂ ਨੂੰ? ਕਿੱਥੇ ਗਈਆਂ ਉਹ ਦੇਵੀਆਂ, ਜੋ ਪਤੀਆਂ ਨਾਲ ਸਤੀ ਹੋ ਜਾਂਦੀਆਂ ਸਨ ?"

ਇਹ ਆਖਦਾ ਹੋਇਆ ਬਹਾਦਰ ਅਲੀ ਸਰਦਾਰ ਸਿੰਘ ਨੂੰ ਆਪਣੇ ਮਕਾਨ ਦੇ ਅੰਦਰ ਲੈ ਗਿਆ। ਉਹ ਦਿਲਾਸਾਂ ਦੇ ਰਿਹਾ ਸੀ ਮਿਤ੍ਰ ! ਤੈਨੂੰ ਜਿਸ ਚੀਜ਼ ਦੀ ਲੋੜ ਹੈ, ਹਾਜ਼ਰ ਹੈ । ਇਹ ਘਰ ਤੇਰਾ ਆਪਣਾ ਘਰ ਹੈ; ਤੈਨੂੰ ਏਥੇ ਕਿਸੇ ਸ਼ੈ ਦੀ ਤਕਲੀਫ ਨਹੀਂ ਹੋਵੇਗੀ ।"

ਸਰਦਾਰ ਸਿੰਘ ਸ਼ਰਮ ਦਾ ਮਾਰਿਆ ਹੋਰ ਕੁਝ ਨਾ ਮੰਗ ਸਕਿਆ ਤੇ ਇਕ ਕਸ਼ਮੀਰੀ ਲੋਈ ਲੈ ਕੇ ਆਪਣੇ ਘਰ ਵਾਪਸ ਆ ਗਿਆ। ਉਹ ਘਰ ਆ ਕੇ ਮੰਜੇ ਤੇ ਲੰਮਾ ਤੇ ਪੈ ਗਿਆ, ਪਰ ਨੀਂਦ ਕਿਸ ਨੂੰ ਆਉਣੀ ਸੀ । ਇਕ ਤਾਂ ਸੀ ਕਹਿਰ ਦੀ ਠੰਡ ਤੇ ਦੂਜਾ ਪਾਸ ਨਹੀਂ ਸੀ ਬਿਸਤਰਾ । ਪਾਲੇ ਨਾਲ ਸੁੰਗੜਦਾ ਜਾ ਰਿਹਾ ਸੀ ।

ਦਿਨ ਦੇ ਬਾਰਾਂ ਵਜ ਗਏ, ਪਰ ਸਰਦਾਰ ਸਿੰਘ ਅਜੇ ਤਕ ਬਾਜ਼ਾਰ ਵਿਚ ਵਿਖਾਈ ਨਹੀਂ ਸੀ ਪਿਆ । ਗਲੀ ਮੁਹੱਲੇ ਵਾਲਿਆਂ ਨੇ ਜਦ ਉਸ ਦੇ ਘਰ ਜਾ ਕੇ ਵੇਖਿਆ, ਤਾਂ ਅੰਦਰੋਂ ਬੂਹਾ ਬੰਦ ਸੀ , ਓਹਨਾਂ ਨੇ ਆਵਾਜ਼ਾਂ ਦਿਤੀਆਂ, ਪਰ ਅੰਦਰ ਕੋਈ ਹੁੰਦਾ ਤਾਂ ਜਵਾਬ ਆਉਂਦਾ ਨਾ ।

ਮਕਾਨ ਦੀਆਂ ਚੂਥੀਆ ਪੁੱਟੀਆਂ ਗਈਆਂ ਤੇ ਲੋਕਾਂ ਨੇ ਅੰਦਰ ਜਾ ਕੇ ਵੇਖਿਆ ਕਿ ਸਰਦਾਰ ਸਿੰਘ ਦਾ ਬੇ-ਹਿਸ ਸਰੀਰ ਗੰਢ ਬਣਿਆਂ ਬਰਫ਼ ਨਾਲੋਂ ਵੀ ਠੰਡਾ ਹੋ ਚੁੱਕਿਆ ਸੀ। ਤੀਵੀਂ ਦੀ ਬੇ-ਵਫ਼ਾਈ ਨੇ ਇਕ ਹੋਣ-ਹਾਰ ਗਭਰੂ ਦੀ ਜਾਨ ਲੈ ਲਈ। ਉਫ਼ ! ਨਰਦਾਇਤਾ !!

੭੨
ਬੇ-ਬਫਾ