ਪੰਨਾ:ਬੁਝਦਾ ਦੀਵਾ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੋਖਾ


ਚਿਤ੍ਰਕਾਰ ਡੀ. ਨੇ ਕਿਹਾ-“ਮੈਂ ਸਿਰਫ਼ ਇਕ ਨਾਲ ਹੀ ਪ੍ਰੇਮ ਕੀਤਾ ਸੀ ਤੇ ਉਹਦੇ ਨਾਲ ਮੇਰੇ ਜੀਵਨ ਦੇ ਪੰਜ ਵਰੇ ਅਟੁੱਟ ਸੁਖ, ਸਫ਼ਲਤਾ ਅਤੇ ਸ਼ਾਂਤੀ ਨਾਲ ਬੀਤੇ ਸਨ। ਉਸ ਦੇ ਕੋਲ ਰਹਿਣ ਨਾਲ ਮੇਰਾ ਹਰ ਇਕ ਕੰਮ ਸਹਿਜ ਸੁਭਾ ਹੀ ਹੋ ਜਾਂਦਾ ਤੇ ਮੇਰੀ ਕਲਪਣਾ ਸ਼ਕਤੀ ਜਾਗ ਪੈਂਦੀ। ਪਹਿਲੇ ਮਿਲਾਪ ਤੋਂ ਇਹ ਪ੍ਰਤੱਖ ਜਾਪਣ ਲਗ ਪਿਆ ਸੀ ਕਿ ਸੰਸਾਰ ਸਾਜਣਾ ਦੇ ਦਿਨ ਤੋਂ ਹੀ ਉਹ ਮੇਰੀ ਹੈ। ਉਸ ਦੇ ਮਨ-ਮੋਹਣੇ ਸੁਹੱਪਣ ਅਤੇ ਗੌਰਵਤਾ ਭਰੇ ਚਲਨ ਨੇ, ਮੇਰੀ ਸਾਰੀ ਕਲਪਣਾ ਨੂੰ ਜਿਵੇਂ ਨਵਾਂ ਰੰਗ ਹੀ ਦੇ ਦਿਤਾ ਸੀ । ਉਹ ਸਦਾ ਤੋਂ ਮੇਰੇ ਨਾਲ ਰਹੀ । ਜੀਵਨ ਦੀਆਂ ਅੰਤਮ ਘੜੀਆਂ ਤਕ ਉਹ ਮੈਨੂੰ ਪ੍ਰੇਮ ਕਰਦੀ ਰਹੀਂ; ਮੇਰੇ ਹੀ ਘਰ ਵਿਚ ਮੇਰੀ ਹੀ ਗੋਦ ਵਿਚ ਉਸ ਨੇ ਅੰਤਮ ਸ੍ਵਾਸ ਤਿਆਗੇ ਸਨ। ਫਿਰ ਵੀ ਮੈਨੂੰ ਜਦ ਉਹ ਯਾਦ ਆਉਂਦੀ ਹੈ, ਤਾਂ ਮੇਰਾ ਦਿਲ ਕ੍ਰੋਧ ਨਾਲ ਬਲ ਉਠਦਾ ਹੈ । ਉਹ ਕੋਮਲ ਅਤੇ ਸੁੰਦਰ ਸਰੀਰ, ਗੁਲਾਬੀ ਰੁਖ਼ਸਾਰ, ਸੁੰਦਰ ਅਤੇ ਕੋਮਲ ਮੁਖੜਾ ਤੇ ਓਸ ਦੀ ਕੋਇਲ ਨਾਲੋਂ ਵੀ ਵੱਧ ਮਿੱਠੀ ਬੋਲੀ ! ਉਨਾਂ ਪੰਜਾਂ ਵਰਿਆਂ ਵਿਚ ਜਿਸ ਤਰਾਂ ਮੈਂ ਉਹ ਵੇਖੀ ਸੀ, ਯਾਦ ਆਉਣ ਉਤੇ, ਮੈਂ ਬੜੇ ਕ੍ਰੋਧ ਨਾਲ ਕਹਿ ਦੇਦਾ ਹਾਂ-"ਮੈਂ ਤੈਨੂੰ ਘ੍ਰਿਣਾ ਕਰਦਾ ਹਾਂ !"

ਉਸ ਦਾ ਨਾਂ ਸੀ ਕਲਟਿਲਡਾ । ਸਾਡੇ ਇਹਨਾਂ ਮਿਲਾਪ ਦਿਨਾਂ ਵਿਚ ਮਿੱਤਰਾਂ ਸੰਬੰਧੀਆਂ ਦੇ ਘਰ ਵਿਚ ਉਹ ਮੈਡਮ ਡਿਲੋਟੀ ਦੇ ਨਾਂ ਨਾਲ ਪ੍ਰਸਿੱਧ ਸੀ । ਕਲਟਿਲਡਾ ਦੀਆਂ ਗੱਲਾਂ ਸੁਣਨ ਨਾਲ ਇਉਂ

ਧੋਖਾ

੭੩