ਪੰਨਾ:ਬੁਝਦਾ ਦੀਵਾ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਸਦਾ ਸੀ, ਜਿਵੇਂ ਉਸ ਨੇ ਬਹੁਤ ਸਾਰੇ ਦੇਸ਼ਾਂ ਦਾ ਸਫਰ ਕੀਤਾ ਹੁੰਦਾ ਹੈ । ਗੱਲਾਂ ਕਰਦੀ ਕਰਦੀ ਉਹ ਆਖ ਦੇਦੀ ਸੀ-“ਜਦ ਮੈਂ ਟੈਮਲੀਕੋ ਵਿਚ ਸਾਂ', ਜਾਂ ਕਦੀ ਕਹਿੰਦੀ-"ਮੈਂ ਇਕ ਵਾਰੀ ਵੇਲਪਾ ਰਾਈਸੋ ਬੰਦਰ-ਗਾਹ ਤੇ ਗਈ ਸਾਂ'ਆਦਿ। ਇਹਨਾਂ ਗੱਲਾਂ ਤੋਂ ਛੁਟ ਉਹਦੇ 'ਹਾਵ ਭਾਵ ਜਾਂ ਵਰਤੋਂ ਵਿਚ ਵਿਦੇਸ਼-ਗਮਨ ਦਾ ਕੋਈ ਨਿਸ਼ਾਨ ਨਹੀਂ ਸੀ ਦਿਸਦਾ। ਉਹ ਹਮੇਸ਼ਾਂ ਚੁਸਤ ਪੁਸ਼ਾਕ ਪਹਿਨਦੀ ਸੀ, ਅਤੇ ਪੈਰਸ ਦੀ ਇਕ ਸ਼ੌਕੀਨ ਇਸਤ੍ਰੀ ਦੇ ਨਾਂ ਨਾਲ ਪ੍ਰਸਿਧ ਸੀ ।

ਜਦੋਂ ਮੈਂ ਸਮਝਿਆ ਕਿ ਮੈਂ ਉਸ ਨਾਲ ਪ੍ਰੇਮ ਕਰਨ ਲਗ ਪਿਆ ਹਾਂ,ਤਦ ਮੈਂ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ | ਇਕ ਮਿਤ੍ਰ ਨੇ ਮੇਰੀ ਵਲੋਂ ਵਿਆਹ ਦੀ ਮੰਗ ਵੀ ਕੀਤੀ; ਪਰ ਉੱਤਰ ਵਿਚ ਉਹਨੇ ਇਹੀ ਆਖਿਆ-“ਮੈਂ ਹੋਰ ਸ਼ਾਦੀ ਕਦੇ ਵੀ ਨਹੀਂ ਕਰਾਂਗੀ।” ਉਸ ਦਿਨ ਤੋਂ ਮੈਂ ਜਾਣ ਬੁਝ ਕੇ ਉਸ ਨਾਲ ਪ੍ਰਗਟ ਪ੍ਰੇਮ ਨਹੀਂ ਸਾਂ ਕਰਦਾ। ਜਦ ਮੇਰਾ ਚਿਤ ਉਹਦੀ ਚਿੰਤਾ ਵਿਚ ਬਿਲਕੁਲ ਡੁੱਬ ਗਿਆ, ਤਦ ਮੇਰਾ ਕੰਮ ਕਾਰ ਵੀ ਬੰਦ ਹੋ ਗਿਆ । ਉਹਦੀ ਯਾਦ ਨੂੰ ਭੁਲਾਣ ਲਈ ਮੈਂ ਪ੍ਰਦੇਸ ਦੌਰਾ ਕਰਨ ਦਾ ਪੱਕਾ ਇਰਾਦਾ ਕਰ ਲਿਆ । ਯਾਤਰਾ ਦੇ ਇੰਤਜ਼ਾਮ ਵਿਚ ਮੈਂ ਰੁਝਾ ਹੋਇਆ ਹੀ ਸਾਂ, ਕਿ ਠੀਕ ਉਸੇ ਵੇਲੇ ਸਵੇਰ ਸਾਰ ਮੈਡਮ ਡਿਲੋਟੀ ਮੇਰੇ ਕਮਰੇ ਵਿਚ ਆਈ ਤੇ ਬਿਖਰੇ ਸਾਮਾਨ ਵਿਚ ਆ ਕੇ ਖਲੋ ਗਈ। ਉਸ ਨੇ ਮਧਮ ਆਵਾਜ਼ ਵਿਚ ਪੁੱਛਿਆ-"ਆਪ ਇਥੋਂ ਕਿਉਂ ਜਾ ਰਹੇ ਹੋ ?" ਉਸ ਦੀ ਆਵਾਜ਼ ਕੰਬ ਰਹੀ ਸੀ-"ਪਰ ਮੈਂ ਤਾਂ ਪਹਿਲਾਂ ਹੀ ਵਿਆਹੀ ਵਰੀ ਹਾਂ |" ਇਸ ਦੇ ਪਿਛੋਂ ਉਸ ਨੇ ਮੈਨੂੰ ਆਪਣੇ ਜੀਵਨ ਦਾ ਸੰਖੇਪ ਜਿਹਾ ਇਤਿਹਾਸ ਐਉਂ ਸੁਣਾਇਆ-

"ਇਹ ਇਕ ਅਨੋਖੇ ਪ੍ਰੇਮ ਅਤੇ ਉਧਾਲੇ ਦੀ ਕਹਾਣੀ ਹੈ। ਮੇਰਾ ਪਤੀ ਬਹੁਤ ਸ਼ਰਾਬੀ ਨਿਕਲਿਆ, ਤੇ ਸ਼ਰਾਬ ਦੇ ਨਸ਼ੇ ਵਿਚ

੭੪

ਧੋਖਾ