ਸਮੱਗਰੀ 'ਤੇ ਜਾਓ

ਪੰਨਾ:ਬੁਝਦਾ ਦੀਵਾ.pdf/73

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੇਰੇ ਉਤੇ ਬੜਾ ਅਤਿਆਚਾਰ ਕਰਦਾ ਸੀ। ਤੇ ਸਾਲਾਂ ਪਿਛੋਂ ਅਸੀਂ ਇਕ ਦੂਜੇ ਤੋਂ ਅਲਗ ਹੋ ਗਏ । ਪੈਰਿਸ ਵਿਚ ਮੇਰੇ ਬਹੁਤ ਸਾਰੇ ਜਾਣੂ ਪਛਾਣੂ ਸੱਜਨ ਸਨ । ਮੈਂ ਉਹਨਾਂ ਦਾ ਕਾਫ਼ੀ ਆਦਰ-ਭਾਵ ਕਰਦੀ ਸਾਂ | ਪਰ ਕਿਉਂਕਿ ਮੈਂ ਆਪਣੇ ਸੱਜਣਾਂ ਮਿਤ੍ਰਾ ਦੀ ਇੱਛਾ ਦੇ ਉਲਟ ਸ਼ਾਦੀ ਕੀਤੀ ਸੀ, ਇਸ ਲਈ ਅਸੀਂ ਇਕ ਦੂਜੇ ਨਾਲੋਂ ਆਪਣਾ ਸੰਬੰਧ ਤੋੜ ਲਿਆ ਸੀ । ਮੇਰੀ ਵੱਡੀ ਭੈਣ ਪਹਿਲਾਂ ਕਿਸੇ ਕਰਨੈਲ ਦੀ ਵਿਧਵਾ ਪਤਨੀ ਸੀ; ਫੇਰ ਉਸ ਨੇ ਸੇਂਟ ਜਰਮਨ ਦੇ ਇਕ ਓਵਰਸੀਅਰ ਨਾਲ ਸ਼ਾਦੀ ਕਰ ਲਈ ਸੀ । ਮੇਰੇ ਪਹਿਲੇ ਪਤੀ ਨੇ ਭਾਵੇਂ ਮੈਥੋਂ ਸਭ ਕੁਛ ਖੋਹ ਲਿਆ ਸੀ, ਪਰ ਸੰਗੀਤ ਵਿਚ ਬਹੁਤ ਮਾਹਿਰ ਹੋਣ ਕਰ ਕੇ ਕਈ ਵੱਡੇ ਵੱਡੇ ਘਰਾਂ ਵਿਚ ਮੇਰੀ ਟਿਊਸ਼ਨ ਲਗੀ ਹੋਈ ਸੀ ਜਿਸ ਨਾਲ ਪੇਟ ਦਾ ਧੰਦਾ ਪੂਰਾ ਕਰਨ ਲਈ ਮੈਨੂੰ ਕਾਫੀ ਕੁਝ ਮਿਲ ਜਾਂਦਾ ਸੀ |"

ਉਸ ਦੇ ਜੀਵਨ ਦਾ ਇਤਿਹਾਸ ਲੰਮਾ ਹੋਣ ਕਰ ਕੇ ਵੀ ਬਹੁਤ ਦੁਖਦਾਈ ਸੀ । ਆਪਣੀ ਕਹਾਣੀ ਸੁਣਾਨ ਵਿਚ ਉਸ ਨੂੰ ਕਈ ਦਿਨ ਲਗ ਗਏ । ਪੈਰਿਸ ਸ਼ਹਿਰ ਦੇ ਬਾਹਰ ਇਕਾਂਤ ਸਥਾਨ ਵਿਚ ਅਸੀਂ ਆਪਣੇ ਰਹਿਣ ਲਈ ਮਕਾਨ ਲੈ ਰਖਿਆ ਸੀ । ਉਹਦੀ ਕਹਾਣੀ ਸੁਣਨ ਵਿਚ ਮੇਰਾ ਇਕ ਸਾਲ ਬੀਤ ਗਿਆ । ਉਸ ਨੇ ਆਪ ਹੀ ਪਹਿਲੇ ਪਹਿਲ ਮੈਨੂੰ ਚਿਤ੍ਰ ਸ਼ਾਲਾ ਵਿਚ ਭੇਜਿਆ ਸੀ। ਉਹ ਘਰ ਦੇ ਖ਼ਰਚ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਲੈਂਦੀ, ਤੇ ਉਸ ਦੀ ਏਸ ਸਿਫ਼ਤ ਕਰ ਕੇ ਮੈਂ ਉਹਦੀ ਉਪਮਾ ਕੀਤੇ ਬਿਨਾਂ ਨਹੀਂ ਸਾਂ ਰਹਿ ਸਕਦਾ । ਸਾਰਾ ਦਿਨ ਤਾਂ ਅਸੀਂ ਵੱਖ ਵੱਖ ਰਹਿੰਦੇ, ਪਰ ਰਾਤ ਨੂੰ ਦੋਵੇਂ ਇਕ ਛੋਟੇ ਜਿਹੇ ਘਰ ਵਿਚ ਆ ਇਕੱਠੇ ਹੁੰਦੇ।

ਮੈਂ ਬੜੇ ਆਨੰਦ ਦੇ ਨਾਲ ਘਰ ਵਾਪਸ ਆਉਂਦਾ ਸਾਂ,ਤੇ ਉਹ ਪੈਰਿਸ ਤੋਂ ਵਾਪਸ ਆਉਣ ਸਮੇਂ ਮੇਰੇ ਲਈ ਸੁੰਦਰ ਸੁੰਦਰ

ਧੋਖਾ

੭੫