ਪੰਨਾ:ਬੁਝਦਾ ਦੀਵਾ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਲਦਸਤੇ ਲਿਆਉਂਦੀ ਸੀ। ਮੇਰੇ ਪਾਸੋਂ ਕੋਈ ਸੁਗਾਤ ਲੈਣ ਵਿਚ ਉਸ ਨੇ ਕਦੀ ਵੀ ਹਾਂ ਨਹੀਂ ਸੀ ਕੀਤੀ।

ਉਹ ਬਹੁਤ ਸੋਹਣੀ ਪੁਸ਼ਾਕ ਪਹਿਨਦੀ ਸੀ ਤੇ ਉਸ ਦੀ ਉਹ ਚਮਕੀਲੀ ਪੁਸ਼ਾਕ ਕਈ ਨੌਜਵਾਨਾਂ ਦਾ ਧਿਆਨ ਆਪਣੀ ਵਲ ਖਿੱਚ ਲੈਂਦੀ ਸੀ। ਇਹੋ ਜਿਹੀ ਪੁਸ਼ਾਕ ਉਹ ਅਕਸਰ ਉਸ ਵੇਲੇ ਪਾਉਂਦੀ,ਜਦ ਉਸ ਨੇ ਟੀਊਸ਼ਨ ਤੇ ਜਾਣਾ ਹੁੰਦਾ । ਉਹਦੀਆਂ ਵਿਦਿਆਰਥਣਾਂ ਧਨੀ ਮਾਪਿਆਂ ਦੀਆਂ ਪੁਤ੍ਰੀਆਂ ਸਨ । ਕੋਈ ਬੈਂਕ ਦੇ ਮਾਲਕ ਦੀ ਲੜਕੀ ਸੀ, ਕੋਈ ਕਿਸੇ ਸੇਠ ਦੀ। ਵਿਦਿਆਰਥਣਾਂ ਉਹਦਾ ਕਾਫੀ ਆਦਰ ਕਰਦੀਆਂ ਸਨ । ਸਿਰਫ਼ ਕੰਮ-ਕਾਰ ਦੇ ਸਮੇਂ ਤੋਂ ਬਿਨਾਂ ਅਸੀ ਕਦੀ ਵੀ ਵੱਖ ਨਹੀਂ ਸਾਂ ਹੁੰਦੇ । ਸੈਰ ਕਰਨ ਵੀ ਅਸੀ ਸਦਾ ਇਕੱਠੇ ਜਾਂਦੇ ਸਾਂ, ਸਿਰਫ਼ ਐਤਵਾਰ ਨੂੰ ਉਹ ਆਪਣੀ ਭੈਣ-ਓਵਰਸੀਅਰ ਦੀ ਪਤਨੀ ਨੂੰ ਮਿਲਣ ਲਈ ਜਾਂਦੀ ਸੀ । ਮੈਂ ਸਟੇਸ਼ਨ ਤੀਕ ਉਹਦੇ ਨਾਲ ਜਾਦਾ ਸਾਂ। ਉਹ ਉਸੇ ਦਿਨ ਹੀ ਵਾਪਸ ਆ ਜਾਂਦੀ ਸੀ ਤੇ ਆ ਕੇ ਸਾਰਾ ਸਾਰਾ ਦਿਨ ਆਪਣੇ ਪਰਿਵਾਰ ਬਾਰੇ ਹੀ ਗੱਲਾਂ ਕਰਦੀ ਰਹਿੰਦੀ ਸੀ | ਉਹਦੀ ਭੈਣ ਬਾਰੇ ਮੇਰੇ ਦਿਲ ਵਿਚ ਕਈ ਵਾਰ ਦੁਖ ਦੇ ਵਿਚਾਰ ਵੀ ਪੈਦਾ ਹੋ ਜਾਂਦੇ ਸਨ, ਪਰ ਮੈਂ ਪ੍ਰਗਟ ਨਹੀਂ ਸਾਂ ਕਰਦਾ ।

ਸਿਰਫ਼ ਇਕ ਵਾਰ ਮੇਰੇ ਮਨ ਵਿਚ ਕੁਝ ਕੁਝ ਸ਼ੱਕ ਪੈਦਾ ਹੋਇਆ, ਜਦ ਇਕ ਐਤਵਾਰ ਨੂੰ ਉਹ ਘਰ ਵਾਪਸ ਨ ਆਈ । ਮੈਂ ਨਿਰਾਸ ਹੋ ਗਿਆ | ਸੋਚ ਰਿਹਾ ਸਾਂ ਕਿ ਕੀ ਕਰਾਂ ? ਕੀ 'ਸੇਂਟ ਜਰਮਨ' ਕਸਬੇ ਵਿਚ ਜਾਵਾਂ ? ਸ਼ਾਇਦ ਮੇਰੇ ਜਾਣ ਨਾਲ ਲੋਕ ਉਸ ਦੇ ਚਲਨ ਉੱਤੇ ਸ਼ੱਕ ਕਰਨਗੇ ।

ਮਾਨਸਿਕ ਕਸ਼ਟ ਅਤੇ ਘਬਰਾਹਟ ਨਾਲ ਰਾਤ ਬਿਤਾ ਕੇ ਮੈਂ ਸਵੇਰੇ ਜਾਣ ਦਾ ਵਿਚਾਰ ਕਰ ਹੀ ਰਿਹਾ ਸਾਂ, ਕਿ ਉਹ ਥਕੀ 'ਟੁਟੀ ਵਾਪਸ ਆ ਗਈ । ਉਸ ਦੇ ਚਿਹਰੇ ਉੱਤੇ ਸਵਾਹ ਧੂੜੀ

੭੬

ਧੋਖਾ