ਪੰਨਾ:ਬੁਝਦਾ ਦੀਵਾ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਈ ਜਾਪਦੀ ਸੀ । ਓਸ ਆਖਿਆ ਕਿ ਮੇਰੀ ਭੈਣ ਬੀਮਾਰ ਹੋ ਗਈ ਸੀ, ਤੇ ਉਸ ਦੀ ਤੀਮਾਰਦਾਰੀ ਕਰਨ ਲਈ ਮੈਨੂੰ ਰਾਤ ਉਥੇ ਹੀ ਠਹਿਰਣਾ ਪਿਆ। ਘਰ ਪਹੁੰਚਣ ਸਮੇਂ ਜਦ ਓਸ ਨੇ ਰੇਲਵੇ ਗਾਰਡ ਦੇ ਬੁਰੇ ਵਰਤਾਓ ਅਤੇ ਗੱਡੀ ਦੇ ਲੇਟ ਹੋਣ ਦੀ ਗੱਲ ਚਲਾਈ, ਤਾਂ ਮੈਂ ਓਸ ਦੀਆਂ ਸਾਰੀਆਂ ਗੱਲਾਂ ਉਤੇ ਵਿਸ਼ਵਾਸ ਕਰ ਲਿਆ। ਉਸ ਹਫ਼ਤੇ ਉਹ ਦੋ ਜਾਂ ਤਿੰਨ ਵਾਰੀ “ਸੇਂਟ ਜਰਮਨ" ਕਸਬੇ ਵਿਚ ਗਈ ਤੇ ਉਹ ਰਾਤ ਵੀ ਓਥੇ ਹੀ ਕਟਦੀ ਰਹੀ | ਆਪਣੀ ਭੈਣ ਦੇ ਰਾਜ਼ੀ ਹੋ ਜਾਣ ਪਿੱਛੋਂ ਉਹ ਉਸੇ ਤਰ੍ਹਾਂ ਐਤਵਾਰ ਦੇ ਐਤਵਾਰ ਓਸ ਪਾਸ ਜਾਂਦੀ ਹੁੰਦੀ ਸੀ ।

ਅਚਾਨਕ ਇਸ ਘਟਨਾ ਦੇ ਕੁਝ ਦਿਨ ਪਿੱਛੋਂ ਉਹ ਆਪ ਵੀ ਬੀਮਾਰ ਪੈ ਗਈ । ਇਕ ਦਿਨ ਗਾਣਾ ਸਿਖਾ ਕੇ ਜਦ ਉਹ ਕੰਬਦੀ, ਪਸੀਨੇ ਨਾਲ ਤਰ-ਬਤਰ ਘਰ ਵਾਪਸ ਆਈ, ਤਾਂ ਬੁਖਾਰ ਦੇ ਨਾਲ ਓਹਦਾ ਸਰੀਰ ਅੱਗ ਵਾਂਗ ਭਖ ਰਿਹਾ ਸੀ । ਉਸੇ ਰਾਤ ਉਹਦੀ ਛਾਤੀ ਵਿਚ ਦਰਦ ਹੋਣ ਲਗ ਪਿਆ ਸੀ । ਸ਼ੁਰੂ ਸ਼ੁਰੂ ਵਿਚ ਹੀ ਰੋਗ ਬਹੁਤ ਵਧ ਗਿਆ, ਅਤੇ ਡਾਕਟਰਾਂ ਨੇ ਜਵਾਬ ਦੇ ਦਿਤਾ । ਨਿਰਾਸ਼ਾ ਨਾਲ ਮੈਂ ਪਾਗਲ ਜਿਹਾ ਹੋ ਗਿਆ ਸਾਂ । ਓਹਦੇ ਜੀਵਨ ਦੀਆਂ ਆਖ਼ਰੀ ਘੜੀਆਂ ਨੂੰ ਵੱਧ ਤੋਂ ਵੱਧ ਸੁਖੀ ਅਤੇ ਸ਼ਾਂਤ ਦਾਤਾ ਬਨਾਉਣ ਲਈ ਮੇਰੇ ਮਨ ਵਿਚ ਕਈ ਵਿਚਾਰ ਉਠ ਰਹੇ ਸਨ। ਮੈਂ ਸੋਚ ਰਿਹਾ ਸਾਂ ਕਿ ਉਸ ਦੇ ਸਾਰੇ ਸੰਬੰਧੀਆਂ ਅਤੇ ਸੱਜਣਾਂ ਮਿੱਤ੍ਰਾ ਨੂੰ ਬੁਲਾ ਲਵਾਂ। ਏਸੇ ਖ਼ਿਆਲ ਨਾਲ ਉਸੇ ਵੇਲੇ ਮੈਂ ਉਹਦੀ ਭੈਣ ਨੂੰ ਇਕ ਚਿੱਠੀ ਲਿਖ ਦਿਤੀ, ਅਤੇ ਆਪ ਓਹਦੇ ਚਾਚੇ ਵਲ ਤੁਰ ਪਿਆ। ਮੈਂ ਬਹੁਤ ਘਬਰਾਇਆ ਹੋਇਆ ਸਾਂ । ਜਾਂਦਿਆਂ ਹੀ ਮੈਂ ਉਸ ਦੇ ਚਾਚੇ ਨੂੰ ਆਖਿਆ-

ਸ੍ਰੀ ਮਾਨ ਜੀ, ਮਨੁੱਖ ਦੇ ਜੀਵਨ ਵਿਚ ਇਹੋ ਜਿਹੇ ਸਮੇਂ ਵੀ ਆਉਂਦੇ ਹਨ, ਜਦ ਕ੍ਰੋਧ ਅਤੇ ਘ੍ਰਿਣਾ ਨੂੰ ਤਿਆਗ ਦੇਣਾ ਪੈਂਦਾ ਹੈ ।"

ਧੋਖਾ

੭੭