ਪੰਨਾ:ਬੁਝਦਾ ਦੀਵਾ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਢਾ ਪਰੋਹਿਤ' ਮੇਰੇ ਚਿਹਰੇ ਵਲ ਹੈਰਾਨੀ ਭਰੀ ਨਜ਼ਰ ਨਾਲ ਤਕਦਾ ਰਿਹਾ ।

ਮੈਂ ਫੇਰ ਕਿਹਾ- “ਆਪ ਦੀ ਭਤੀਜੀ ਦਾ ਅੰਤਮ-ਸਮਾਂ ਨੇੜੇ ਆ ਗਿਆ ਹੈ ।"

ਉਸ ਨੇ ਕਿਹਾ-“ਮੇਰੀ ਭਤੀਜੀ ! ਮੇਰੀ ਤਾਂ ਕੋਈ ਤੀਜੀ ਨਹੀਂ ਹੈ । ਆਪ ਸ਼ਾਇਦ ਠੀਕ ਪਤਾ ਭੁੱਲ ਗਏ ਹੋ।"

ਮੈਂ ਆਖਿਆ-"ਸ੍ਰੀ ਮਾਨ ਜੀ, ਮੈਂ ਹੱਥ ਜੋੜਦਾ ਹਾਂ, ਇਸ ਸਮੇਂ ਗੁੱਸੇ ਨੂੰ ਭੁੱਲ ਜਾਓ । ਮੈਂ ਮੈਡਮ ਡਿਲੋਟੀ ਬਾਰੇ ਗੱਲ ਕਰ ਰਿਹਾ ਹਾਂ-ਉਹਦੇ ਪਤੀ ਦਾ ਨਾਂ ਕੈਪਟਨ....................|"

ਉਹ ਬੋਲੇ-"ਮੈਂ ਮੈਡਮ ਡਿਲੋਟੀ ਨੂੰ ਜਾਣਦਾ ਪਹਿਚਾਣਦਾ ਵੀ ਨਹੀਂ। ਬੇਟਾ ! ਤੁਸੀਂ ਭੁੱਲ ਰਹੇ ਹੋ-ਮੈਂ ਠੀਕ ਆਖ ਰਿਹਾ ਹਾਂ।"

ਉਨਾਂ ਨੇ ਮੈਨੂੰ ਧੋਖੇ ਬਾਜ਼ ਜਾਂ ਪਾਗਲ ਸਮਝ ਕੇ ਹੌਲੀ ਹੌਲੀ ਬੂਹੇ ਵਲ ਧੱਕ ਦਿਤਾ। ਉਸ ਬਾਰੇ ਮੈਂ ਜੋ ਗੱਲਾਂ ਸੁਣੀਆਂ, ਉਹ ਬਹੁਤ ਹੀ ਭਿਆਨਕ ਅਤੇ ਮੇਰੀ ਆਸ ਦੇ ਉਲਟ ਸਨ । ਤਦੇ ਤਾਂ ਉਹਨੇ ਮੈਨੂੰ ਝੂਠਾ ਪਤਾ ਦਸਿਆਂ । ਓਸੇ ਵੇਲੇ ਅਚਾਨਕ ਮੈਨੂੰ ਇਕ ਗੱਲ ਚੇਤੇ ਆ ਗਈ ਕਿ ਉਹ ਕਿਸੇ ਬੈਂਕਰ ਦੇ ਘਰ ਉਸ ਦੀ ਲੜਕੀ ਨੂੰ ਗਾਣਾ ਸਿਖਾਣ ਲਈ ਜਾਂਦੀ ਹੁੰਦੀ ਸੀ । ਮੈਂ ਉਠਿਆਂ ਅਤੇ ਗੱਡੀ ਵਿਚ ਬੈਠ ਕੇ ਉਸ ਦੇ ਦਸੇ ਪਤੇ ਉਤੇ ਪਹੁੰਚ ਗਿਆ । ਉਥੋਂ ਦੇ ਇਕ ਨੌਕਰ ਪਾਸੋਂ ਪੁੱਛਿਆ-"ਮੈਡਮ ਡਿਲੋਟੀ ਘਰ ਹਨ ?"

"ਇਸ ਨਾਂ ਦੀ ਤਾਂ ਇਸ ਘਰ ਵਿਚ ਕੋਈ ਇਸਤ੍ਰੀ ਵੀ ਨਹੀਂ ।"

"ਹਾਂ, ਇਹ ਤਾਂ ਮੈਂ ਜਾਣਦਾ ਹਾਂ, ਪਰ ਉਹ ਤੁਹਾਡੇ ਘਰ ਦੀਆਂ ਲੜਕੀਆਂ ਨੂੰ ਗਾਣਾ ਸਿਖਾਂਦੀ ਹੈ ?"

"ਸਾਡੀ ਕੋਈ ਵੀ ਲੜਕੀ ਗਾਣਾ ਨਹੀਂ ਸਿਖਦੀ |"ਤੇ

੭੮

ਧੋਖਾ