ਪੰਨਾ:ਬੁਝਦਾ ਦੀਵਾ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਸ ਨੇ ਗੁੱਸੇ ਨਾਲ ਬੂਹਾ ਬੰਦ ਕਰ ਲਿਆ।

ਮੈਂ ਹੋਰ ਲਭਣ ਦਾ ਇਰਾਦਾ ਛਡ ਦਿਤਾ। ਸਮਝਿਆ ਕਿ ਸ਼ਾਇਦ ਦੂਜੀ ਥਾਂ ਤੋਂ ਵੀ ਇਹੋ ਜਵਾਬ ਮਿਲੇਗਾ ।

ਘਰ ਪਹੁੰਚਦਿਆਂ ਹੀ ਮੈਨੂੰ 'ਸੇਂਟ ਜਰਮਨ' ਦੇ ਡਾਕਖਾਨੇ ਦੀ ਮੋਹਰ ਲਗੀ ਇਕ ਚਿਠੀ ਮਿਲੀ, ਓਸ ਤੇ ਲਿਖਿਆ ਸੀ“ਓਵਰਸੀਅਰ, ਮੈਡਮ ਡਿਲੋਟੀ ਬਾਰੇ ਕੁਝ ਵੀ ਨਹੀਂ ਜਾਣਦੇ, ਉਨ੍ਹਾਂ ਦੀ ਨਾ ਤਾਂ ਕੋਈ ਪਤਨੀ ਹੈ ਅਤੇ ਨਾ ਹੀ ਕੋਈ ਪੁੱਤਰ ਹੈ ।”

ਇਹ ਆਖਰੀ ਸੱਟ ਸੀ । ਤਦ ਤਾਂ ਉਸ ਨੇ ਪੰਜਾਂ ਵਰਿਆਂ ਵਿਚ ਜਿੰਨੀਆਂ ਗੱਲਾਂ ਵੀ ਕੀਤੀਆਂ ਹਨ, ਸਭ ਝੂਠੀਆਂ ਹਨ । ਇਸ ਸਮੇਂ ਅਨੇਕਾਂ ਈਰਖਾਲੂ ਚਿੰਤਾਆਂ ਨੇ ਮੇਰੇ ਦਿਲ ਉਤੇ ਕਬਜ਼ਾ ਕਰ ਲਿਆ ਸੀ । ਮੈਂ ਕੀ ਕਰਨ ਜਾ ਰਿਹਾ ਹਾਂ, ਕੁਝ ਵੀ ਨਾ ਸਮਝ ਕੇ ਮੈਂ ਰੋਗੀ ਦੇ ਕਮਰੇ ਵਿਚ ਦਾਖ਼ਲ ਹੋਇਆ । ਉਹ ਸਾਰੇ ਪ੍ਰਸ਼ਨ ਜੋ ਮੈਨੂੰ ਕਸ਼ਟ ਦੇ ਰਹੇ ਸਨ, ਰੋਗੀ ਦੀ ਮੰਜੀ ਉੱਤੇ ਵਸ ਪਏ-"ਕੀ ਤੂੰ ਐਤਵਾਰ 'ਸੇਂਟ ਜਰਮਨ' ਜਾਂਦੀ ਹੁੰਦੀ ਸੈਂ ? ਤੂੰ ਕਿਥੇ ਦਿਨ ਕਟਦੀ ਸੈਂ ਤੇ ਕਿਥੇ ਰਾਤ ਬਿਤਾਂਦੀ ਸੈਂ ? ਦਸ ! ਮੈਨੂੰ ਛੇਤੀ ਉੱਤਰ ਦੇਹ"। ਮੈਂ ਉਸ ਦਾ ਅਸਲੀ ਹਾਲ ਜਾਨਣ ਲਈ ਪਾਗਲ ਹੋ ਰਿਹਾ ਸਾਂ। ਉਸ ਦੇ ਚੁੱਪ ਰਹਿਣ ਉਤੇ ਮੈਂ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਪਣੇ ਸੁਆਲਾਂ ਦਾ ਜਵਾਬ ਲਭਣ ਲਗਾ, ਪਰ ਮੇਰੇ ਪੱਲੇ ਕੁਝ ਵੀ ਨਾ ਪਿਆ ।

ਗੁੱਸੇ ਨਾਲ ਕੰਬਦਿਆਂ ਹੋਇਆਂ ਮੈਂ ਫੇਰ ਕਹਿਣਾ ਸ਼ੁਰੂ ਕੀਤਾ-"ਤੂੰ ਕਦੀ ਵੀ ਕਿਸੇ ਨੂੰ ਪੜ੍ਹਾਨ ਲਈ ਨਹੀਂ ਗਈ । ਮੈਂ ਸਭ ਥਾਵਾਂ ਤੇ ਗਿਆ ਹਾਂ, ਕੋਈ ਵੀ ਤੈਨੂੰ ਨਹੀਂ ਜਾਣਦਾ । ਫੇਰ ਤੈਨੂੰ ਇਹ ਰੁਪਏ ਕਿਥੋਂ ਮਿਲਦੇ ਸਨ ? ਪੁਸ਼ਾਕ, ਗਹਿਣੇ-ਇਹ ਸਭ ਤੇ ਕਿਥੋਂ ਲੈਂਦੀ ਸੈਂ ?” ਉਹਨੇ ਸਿਰਫ਼ ਨਿਰਾਸ਼ਾ ਜਨਕ ਦ੍ਰਿਸ਼ਟੀ

ਧੋਖਾ

੭੯