ਪੰਨਾ:ਬੁਝਦਾ ਦੀਵਾ.pdf/80

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਸੁੱਕ ਜਾਵੇ । ਪਰ ਇਹ ਏਨੀ ਹੌਲੀ ਹੌਲੀ ਸੁੱਕ ਰਹੀ ਹੈ ਕਿ ਮੈਂ ਨਿਰਾਸ਼ ਹੋ ਗਈ ਹਾਂ । ਏਸ ਆਸ ਉੱਤੇ ਪੱਖਾ ਝਲ ਰਹੀ ਹਾਂ, ਤਾਂ ਜੁ ਇਹ ਰਤਾ ਜਲਦੀ ਸੁੱਕ ਜਾਏ ।" ਇਹ ਆਖ ਕੇ ਜਦ ਉਸ ਯੁਵਤੀ ਨੇ ਦੁਖੀ ਚਿਹਰੇ ਨਾਲ ਉਨਾਂ ਵਲ ਵੇਖਿਆ, ਤਾਂ ਉਹ ਉਸ ਦੀ ਸਹਾਇਤਾ ਕਰਨ ਲਈ ਤਿਆਰ ਹੋ ਗਏ।

"ਤੇਰੀ ਕੋਮਲ ਬਾਂਹ ਏਹੋ ਜਿਹਾ ਕੁਰਖ਼ਤ ਕੰਮ ਕਰਨ ਜੋਗੀ ਨਹੀਂ। ਉਨਾਂ ਨੇ ਆਖਿਆ, “ਇਹ ਮੈਨੂੰ ਕਰਨ ਦੇ।"

ਯੁਵਤੀ ਨੇ ਬੇਨਤੀ ਭਰੇ ਸ਼ਬਦਾਂ ਵਿਚ ਆਖਿਆ- ਇਹ ਲੋ ਪੱਖਾ । ਮੈਂ ਤੁਹਾਡੀ ਸਦਾ ਲਈ ਅਹਿਸਾਨਮੰਦ ਰਹਾਂਗੀ ਜੇ ਤੁਸੀ ਏਸ ਕਬਰ ਨੂੰ ਛੇਤੀ ਨਾਲ ਸੁਕਾ ਦਿਓ|"

ਚੋਯਾਂਗ ਨੇ ਬਹੁਤ ਗੱਲਾਂ ਨਾ ਕੀਤੀਆਂ ਤੇ ਉਹ ਪੱਖਾ ਲੈ ਕੇ ਕਬਰ ਸੁਕਾਣ ਲਗ ਪਏ । ਪੰਜ ਛੇ ਵਾਰ ਪੱਖਾ ਝਲ ਕੇ ਉਨ੍ਹਾਂ ਨੇ ਜਾਦੂ ਨਾਲ ਕਬਰ ਨੂੰ ਸੁਕਾ ਦਿਤਾ । ਉਨਾਂ ਦੀ ਸਫਲਤਾ ਵੇਖ ਕੇ ਯਵਤੀ ਬਹੁਤ ਖੁਸ਼ ਹੋਈ। ਉਹ ਪ੍ਰਸੰਨਤਾ ਉਛਾਲਦੀ ਹੋਈ ਬੋਲੀ- "ਤੁਹਾਡੇ ਏਸ ਉਪਕਾਰ ਦਾ ਧੰਨਵਾਦ ਕਰਨ ਲਈ ਮੇਰੇ ਪਾਸ ਸ਼ਬਦ ਨਹੀਂ । ਏਸ ਅਹਿਸਾਨ ਦੇ ਬਦਲੇ ਮੈਂ ਤੁਹਾਨੂੰ ਆਪਣਾ ਇਹ ਸੋਨੇ ਜੜਤ ਪੱਖਾ ਤੇ 'ਹੇਯਰ-ਪਿੰਨ' ਨਿਸ਼ਾਨੀ ਵਜੋਂ ਭੇਟਾ ਕਰਦੀ ਹਾਂ-ਕ੍ਰਿਪਾ ਕਰ ਕੇ ਸਵੀਕਾਰ ਕਰੋ ।ਤੇ ਉਹ ਦਾਰਸ਼ਨਿਕ ਨੂੰ ਕਾਹਲੀ ਨਾਲ ਆਪਣਾ ਪੱਖਾ ਦੇ ਕੇ ਵਾਲਾਂ ਵਿਚੋਂ ਸੋਨੇ ਦਾ ਇਕ ਜੜਤ 'ਹੇਯਰ-ਪਿੰਨ' ਕੱਢ ਕੇ ਦੇਣ ਲਗੀ । ਦਾਰਸ਼ਨਿਕ ਨੇ ਪੱਖਾਂ ਤਾਂ ਲੈ ਲਿਆ, ਪਰ ਸ੍ਰੀ ਮਤੀ ਤਿਯੇਨ ਕੀ ਸੋਚੇਗੀ-ਏਸ ਡਰ ਨਾਲ ਹੇਯਰ-ਪਿੰਨ ਲੈਣ ਤੋਂ ਨਾਂਹ ਕਰ ਦਿਤੀ। ਏਸ ਘਟਨਾ ਨੇ ਆਪ ਨੂੰ ਬੜਾ ਚਿੰਤਾਤੁਰ ਕਰ ਦਿਤਾ । ਜਦੋ ਦੇ ਘਰ ਮੁੜ ਕੇ ਆਏ,ਆਪਣੀ ਬੈਠਕ ਵਿਚ ਬੈਠੇ ਘੜੀ ਮੁੜੀ ਠੰਡੇ ਸਾਹ ਲੈ ਰਹੇ ਸਨ ।

੮੨
ਸਤੀ ਵਿਧਵਾ