ਪੰਨਾ:ਬੁਝਦਾ ਦੀਵਾ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅਮੁੱਕ ਨਿਰਾਸਤਾ ਵਿਚੋਂ

ਵੀਰੇਂਦਰ ਨਾ ਕੇ ਅਜੇ ਡਰੈਸਿੰਗ ਗੋਨ ਪਾਈ ਆਪਣੀ ਸ਼ਿੰਗਾਰ ਮੇਜ਼ ਦੇ ਸਾਮਣੇ ਹੱਥ ਵਿਚ ਕੰਘੀ ਲਈ ਆ ਕੇ ਖਲੋਤਾ ਹੀ ਜੀ ਕਿ ਦਰਵਾਜ਼ਾ ਖੁਲ੍ਹਿਆ ਤੇ ਉਸ ਦਾ ਨੌਕਰ ਚਾਂਦੀ ਦੀ ਤਸ਼ਤਰੀ ਉੱਤੇ ਮੁਲਾਕਾਤੀ ਕਾਰਡ ਰਖੀ ਅੰਦਰ ਦਾਖਲ ਹੋਇਆ। ਕਾਰਡ ਉੱਤੇ ਲਿਖਿਆ ਸੀ-"ਨਲਨੀ"।

ਵੀਰੇਂਦਰ ਮੇਜ਼ ਦੇ ਸ਼ੀਸ਼ੇ ਵਿਚ ਆਪਣਾ ਪ੍ਰਛਾਵਾਂ ਵੇਖ ਰਿਹਾ ਸੀ। ਓਹ ਤੀਹ ਬਤੀ ਸਾਲ ਦਾ ਇਕ ਹਸਮੁਖ ਨੌਜਵਾਨ ਸੀ, ਜਿਸ ਦੇ ਸੁਨਹਿਰੀ ਵਾਲ ਮੱਥੇ ਤੇ ਖਿਲਰੇ ਹੋਏ ਸਨ ਤੇ ਅੱਖੀਆਂ ਦੁਆਲੇ ਕਾਲੇ ਹਲਕੇ ਪੈਣ ਲਗ ਪਏ ਸਨ। ਬੇਸ਼ਕ ਓਸ ਦੇ ਬੁਲ੍ਹਾਂ ਉੱਤੇ ਹਲਕੀ ਜਹੀ ਮੁਸਕ੍ਰਾਹਟ ਸੀ, ਪਰ ਗਲ੍ਹਾਂ ਅਤੇ ਅੱਖੀਆਂ ਉੱਤੇ ਝੁਰੜੀਆਂ ਪੈ ਚੁੱਕੀਆਂ ਸਨ, ਜਿਸ ਨਾਲ ਉਸ ਦਾ ਚਿਹਰਾ ਫਿਕਰ ਮੰਦ ਤੇ ਸੋਚਵਾਨ ਬਣ ਗਿਆ ਸੀ।

ਵੀਰੇਂਦਰ ਖੁਸ਼ ਸੀ, ਕਿਓਕਿ ਅੱਜ ਰਾਤ ਦੇ ਤਮਾਸ਼ੇ ਵਿਚ ਓਸ ਨੂੰ ਆਸ ਤੋਂ ਵਧ ਸਫਲਤਾ ਪ੍ਰਾਪਤ ਹੋਈ ਸੀ। ਹਰ ਨਾਟਕ ਲਿਖਾਰੀ ਖੇਲ ਦੀ ਪਹਿਲੀ ਰਾਤ ਦੀ ਉਡੀਕ ਬੜੀ ਬੇ-ਬਸਰੀ ਨਾਲ ਕਰਦਾ ਹੈ। ਵੀਰੇਂਦਰ ਦੇ ਕੰਨਾਂ ਵਿਚ ਹੁਣ ਤਕ ਲੋਕਾਂ ਦੀਆਂ ਤਾਲੀਆਂ ਤੇ ਦੋਸਤਾਂ ਦੀਆਂ ਵਧਾਈਆਂ ਦੀ ਆਵਾਜ਼ ਗੂੰਜ ਰਹੀ ਸੀ । ਹੁਣ ਤਕ ਓਸ ਦਾ ਦਿਲ ਏਸ ਖੁਸ਼ੀ ਦੀ ਯਾਦ ਵਿਚ ਧੜਕ ਰਿਹਾ ਸੀ ਜੋ ਓਸ ਨੂੰ ਖੇਲ ਦੇ ਸ਼ੁਰੂ ਕਰਨ ਤੋਂ ਪਹਿਲਾਂ ਤਕਰੀਰ

ਅਮੁੱਕ ਨਿਰਾਸਤਾਂ ਵਿਚੋਂ