ਪੰਨਾ:ਬੁਝਦਾ ਦੀਵਾ.pdf/92

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਉਤਸ਼ਵ ਦੇ ਚਿੰਨ ਵੇਖ ਰਿਹਾ ਸੀ, ਪਰ ਉਹ ਕੁਛ ਨਾ ਬੋਲਿਆ । ਉਸ ਨੇ ਪਤਨੀ ਨੂੰ ਥੋੜੀ ਸ਼ਰਾਬ ਲਿਆਉਣ ਵਾਸਤੇ ਆਖਿਆ ॥ ਸ੍ਰੀ ਮਤੀ ਤਿਯੇਨ ਨੇ ਇਕ ਵਡੇ ਸਾਰੇ ਗਿਲਾਸ ਵਿਚ ਸ਼ਰਾਬ ਪਾ ਕੇ ਬਹੁਤ ਹੀ ਮਨ-ਮੋਹਨੀ ਅਦਾ ਨਾਲ ਪਤੀ ਦੇ ਹੱਥ ਵਿਚ ਗਿਲਾਸ ਦਿੱਤਾ। ਸ਼ਰਾਬ ਪੀ ਕੇ ਚੋਯਾਂਗ ਨੇ ਇਕ ਉਂਗਲੀ ਦੇ ਇਸ਼ਾਰੇ ਨਾਲ ਆਖਿਆ "ਆਪਣੇ ਪਿੱਛੇ ਖੜੇ ਹੋਏ ਆਦਮੀਆਂ ਵਲ ਵੇਖ |"

ਪਿੱਛੇ ਮੁੜਦਿਆਂ ਹੀ ਸ਼੍ਰੀ ਮਤੀ ਤਿਯੇਨ ਨੇ ਕੁਮਾਰ ਤੇ ਨੌਕਰ ਨੂੰ ਵਿਹੜੇ ਵਿਚ ਖੜੇ ਹੋਏ ਤਕਿਆ, ਓਸ ਨੇ ਫੇਰ , ਡਰ ਨਾਲ ਪਤੀ ਵਲ ਵੇਖਿਆ, ਪਰ ਓਹ ਓਥੇ ਨਹੀਂ ਸੀ । ਮੁੜ , ਜਦ ਓਸ ਨੇ ਵਿਹੜੇ ਵਲ ਵੇਖਿਆ ਤਾਂ ਕੁਮਾਰ ਤੇ ਨੌਕਰ ਦੋਹਾਂ ਵਿਚੋਂ ਕੋਈ ਵੀ ਵੇਹੜੇ ਵਿਚ ਨਹੀਂ ਸੀ। ਉਸ ਦੇ ਪਤੀ ਓਸ ਦੇ ਪਾਸ ਖੜੇ ਸਨ। ਹੁਣ ਉਹ ਸਮਝ ਗਈ ਕਿ ਓਸ ਦੇ ਪਤੀ ਨੇ ਜਾਦੂ ਨਾਲ ਕੁਮਾਰ ਤੇ ਨੌਕਰ ਦਾ ਰੂਪ ਧਾਰਨ ਕਰ ਲਿਆ ਸੀ ਤੇ ਇਹ ਸਾਰਾ ਕੌਤਕ ਓਸ ਦੀ ਪ੍ਰੀਖਿਆ ਕਰਨ ਲਈ ਹੀ ਰਚਿਆ ਗਿਆ ਸੀ। ਉਸ ਨੇ ਸੋਚਿਆ ਕਿ ਹੁਣ ਗੱਲ ਨਹੀਂ ਲੁਕ ਸਕਦੀ । ਇਹ ਸੋਚ ਕੇ ਉਹ ਝਟ ਪਟ ਪਿਛਲੇ ਕਮਰੇ ਵਿਚ ਚਲੀ ਗਈ, ਜਿਥੇ ਜਾਕੇ ਓਸ ਨੇ ਆਤਮ-ਘਾਤ ਕਰ ਲਿਆ ।

ਚੋਯਾਂਗ ਘਰ ਨੂੰ ਅੱਗ ਲਾ ਕੇ ਚਲੇ ਗਏ; ਸਭ ਕੁਛ ਸੜ ਕੇ ਸਵਾਹ ਹੋ ਗਿਆ | ਗਵਾਂਢੀਆਂ ਨੇ ਕੇਵਲ ਦੋ ਬਹੁ-ਮੁਲੇ ਗ੍ਰੰਥ ਬਚਾ ਲਏ-ਓਹ ਹੁਣ ਤਕ ਵੀ ਪੁਸਤਕਾਲਯ ਵਿਚ ਮੌਜੂਦ ਹਨ।

ਕਿਹਾ ਜਾਂਦਾ ਹੈ ਕਿ ਚੋਯਾਗ ਜੀ ਪੱਛਮ ਵਲ ਚਲੇ ਗਏ । ਓਹਨਾਂ ਨੇ ਕਿਸ ਤਰਾਂ ਅੰਤਮ ਦਿਨ ਬਿਤਾਏ, ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ। ਉਹ ਮੌਜੂਦ ਹਨ ਜਾਂ ਨਹੀਂ, ਅਸੀਂ ਇਹ ਤਾਂ ਨਹੀਂ ਜਾਣਦੇ ਪਰ ਸਾਨੂੰ ਇਹ ਨਿਸ਼ਚਾ ਜ਼ਰੂਰ ਹੈ ਕਿ ਉਨਾਂ ਫੇਰ ਵਿਆਹ ਨਹੀਂ ਸੀ ਕੀਤਾ।

੯੪
ਸਤੀ ਵਿਧਵਾ