ਪੰਨਾ:ਬੁਝਦਾ ਦੀਵਾ.pdf/96

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਕਰਦੇ ਹੋਏ ਇਹ ਵੀ ਦਸਿਆ ਕਿ "ਇਹ ਗਰੀਬ ਪਰ ਤਰਸਵਾਨ ਮੁੰਡਾ ਤੇਰੀ ਅਪੀਲ ਦੇ ਸਿਲਸਿਲੇ ਵਿਚ ਬੜੀ ਦੌੜ ਭਜ ਕਰ ਰਿਹਾ ਹੈ । ਏਥੋਂ ਤੀਕ ਕਿ ਏਸ ਵਿਚਾਰੇ ਨੇ ਆਪਣਾ ਪਾਈ ਪੈਸਾ ਵੀ ਪਿਛੇ ਨਹੀਂ ਰਖਿਆ । ਏਸ ਮੇਰੀ ਉਹ ਮਦਦ ਕੀਤੀ ਹੈ, ਜਿਸ ਦਾ ਬਦਲਾ ਮੈਂ ਸਾਰੀ ਉਮਰ ਨਹੀਂ ਦੇ ਸਕਦੀ।"

ਸੁਰੇਸ਼ ਮੁਲਾਕਾਤ ਤੋਂ ਵਾਪਸ ਲਾਹੌਰ ਆ ਕੇ ਆਪਣੇ ਕੰਮ ਵਿਚ ਰੁਝ ਗਈ। ਓਹਨਾਂ ਹੀ ਦਿਨਾਂ ਵਿਚ ਕ੍ਰਿਪਾਲ ਨੂੰ ਇਕ ਚਿਠੀ ਮਿਲੀ, ਜਿਸ ਵਿਚ ਚੰਨੂ ਨੇ ਬੜੇ ਪਿਆਰੇ, ਕੋਮਲ ਤੇ ਮਿੱਠੇ ਸ਼ਬਦਾਂ ਵਿਚ ਨਿਮ੍ਰਤਾ ਸਹਿਤ ਕ੍ਰਿਪਾਲ ਦਾ ਧੰਨਵਾਦ ਕੀਤਾ ਸੀ । ਕ੍ਰਿਪਾਲ ਨੂੰ ਏਸ ਧੰਨਵਾਦ ਦੀ ਏਨੀ ਖੁਸ਼ੀ ਨਾ ਹੋਈ, ਜਿੰਨੀ ਕਿ ਓਸ ਨੂੰ ਇਕ ਦੁਖੀ ਦੀ ਸਹਾਇਤਾ ਕਰਨ ਵਿਚ ਹੋ ਰਹੀ ਸੀ ।

ਕ੍ਰਿਪਾਲ ਦੀ ਹਮਦਰਦੀ ਤੇ ਪਿਆਰ ਨੇ ਸੁਰੇਸ਼ ਦੇ ਦਿਲ ਉਤੇ ਵੇਖਣ ਨੂੰ ਏਨਾ ਅਸਰ ਕੀਤਾ ਕਿ ਸੁਰੇਸ਼ ਨੇ ਓਸ ਨੂੰ ਆਪਣੀ ਧੀ ਦਾ ਰਿਸ਼ਤਾ ਦੇਣਾ ਵੀ ਮੰਨ ਲਿਆ। ਏਥੋਂ ਤੀਕ ਕਿ ਇਕ ਦਿਨ ਕ੍ਰਿਪਾਲ ਦੇ ਭਾਈਚਾਰੇ ਵਿਚ ਸਭ ਦੇ ਸਾਮਣੇ ਸੁਰੇਸ਼ ਨੇ ਆਖਿਆ-"ਚੰਨੂ ਦੀ ਅਪੀਲ ਮਨਜ਼ੂਰ ਹੋਣ ਪਿਛੋਂ ਮੈਂ ਆਪਣੀ ਲੜਕੀ ਦੀ ਸ਼ਾਦੀ ਕ੍ਰਿਪਾਲ ਨਾਲ ਕਰ ਦਿਆਂਗੀ । ਭਾਵੇਂ ਚੰਨੂ ਬਰੀ ਹੋਵੇ ਜਾਂ ਨਾ ਹੋਵੇ, ਪਰ ਮੈਂ ਆਪਣੀ ਲੜਕੀ ਦਾ ਰਿਸ਼ਤਾ ਕ੍ਰਿਪਾਲ ਨਾਲ ਜ਼ਰੂਰ ਕਰਾਂਗੀ । ਜੋ ਏਸ ਸਾਡੀ ਸਹਾਇਤਾ ਕੀਤੀ ਹੈ, ਤਾਂ ਹੁਣ ਅਸੀਂ ਵੀ ਇਹਨੂੰ ਸਦਾ ਲਈ ਆਪਣਾ ਬਣਾ ਲਿਆ ਹੈ ।"

ਅੰਤ ਓਹ ਦਿਨ ਵੀ ਆ ਗਿਆ, ਜਦ ਚੰਨੂ ਦੀ ਕਿਸਮਤ ਦਾ ਫੈਸਲਾ ਹੋਣਾ ਸੀ । ਫਾਜ਼ਲ ਜੱਜਾਂ ਨੇ ਬੜੇ ਖ਼ਿਆਲ ਨਾਲ ਵਕੀਲਾਂ ਦੀ ਬਹਿਸ ਸੁਣੀ ਤੇ ਓਹਨਾਂ ਨੇ ਦੋ ਦਿਨਾਂ ਦੀ ਬਹਿਸ ਪਿੱਛੋਂ ਸ਼ੱਕ ਦਾ

੯੮
ਨੇਕੀ ਦਾ ਬਦਲਾ