ਪੰਨਾ:ਬੇਸਿਕ ਸਿਖਿਆ ਕੀ ਹੈ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਪਾਦਕੀ

ਇਸ ਬੇਸਿਕ ਸਿਖਿਆ ਦੀਆਂ ਪੁਸਤਕਾਂ ਸਰਲ ਅਤੇ ਸੰਖੇਪ ਢੰਗ ਨਾਲ ਲਿਖੀਆਂ ਗਈਆਂ ਹਨ ਅਤੇ ਬੇਸਿਕ ਸਿਖਿਆ ਦੇ ਸਿਧਾਂਤ ਅਤੇ ਸ਼ੈਲੀ ਨੂੰ ਉਨ੍ਹਾਂ ਅਧਿਆਪਕਾਂ ਦੇ ਹਿਤ ਲਈ ਪੇਸ਼ ਕਰਦੀ ਹੈ, ਜੋ ਬੇਸਿਕ ਸਕੂਲਾਂ ਵਿਚ ਕੰਮ ਕਰ ਰਹੇ ਹਨ ਜਾਂ ਕਰਨਗੇ। ਬੇਸਿਕ ਸਿਖਿਆ ਦੇ ਥਾਂ ਦਾ ਅਤੇ ਮਹਤਵ ਦਾ ਨਿਸਚੇ ਹੋ ਚੁਕਾ ਹੈ। ਉਸ ਨੂੰ ਅਸੀਂ ਰਾਸ਼ਟਰੀ ਸਿਖਿਆ ਪ੍ਰਣਾਲੀ ਦਾ ਆਸਣ ਦੇ ਚੁੱਕੇ ਹਾਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਬੇਸਿਕ ਸਿੱਖਿਆ ਪ੍ਰਣਾਲੀ ਦੇ ਪ੍ਰਮੁੱਖ ਨਿਯਮਾਂ ਅਤੇ ਗੁਣਾਂ ਦੇ ਸੰਬੰਧ ਵਿਚ ਵਿਸਤ੍ਰਿਤ ਅਤੇ ਸਪਸ਼ਟ ਗਿਆਨ ਤੇ ਪਛਾਨ ਵਧੇ ਫੁਲੇ। ਇਹ ਪ੍ਰਣਾਲੀ ਉਨ੍ਹਾਂ ਪਰੰਪਰਾਗਤ ਸ਼ੈਲੀਆਂ ਤੋਂ ਇਕ ਦਮ ਭਿੰਨ ਹੈ, ਜਿਨ੍ਹਾਂ ਦੇ ਅਧੀਨ ਅਧਿਆਪਕ ਦਾ ਪ੍ਰਮੁਖ ਕੰਮ ਉਹ ਗਿਆਨ ਅਤੇ ਯੋਗਤਾ ਸਿਖਾਣਾ ਹੈ, ਜੋ ਪੁਸਤਕਾਂ ਵਿਚ ਭਰੀ ਪਈ ਹੈ। ਕੀ ਉਜਿਹੇ ਹੀ ਕੰਮ ਕਰਦੇ ਜਾਈਏ ਜਿਵੇਂ ਅਸੀਂ ਕਰ ਰਹੇ ਹਾਂ ਜਾਂ ਜਿਸ ਬਚੇ ਨੂੰ ਅਸੀਂ ਸਿਖਿਆ ਦੇਣੀ ਚਾਹੁੰਦੇ ਹਾਂ ਅਤੇ ਜਿਸ ਯੁਗ ਦੇ ਲਈ ਉਸ ਨੂੰ ਸਿਖਿਆ ਦੇਂਦੇ ਹਾਂ ਉਨ੍ਹਾਂ ਦੀਆਂ ਨਿੱਤ ਬਦਲੀਆਂ ਹੋਈਆਂ ਮੰਗਾਂ ਦੇ ਨਾਲ ਨਾਲ ਅਸੀਂ ਭੀ ਬਦਲੀਏ। ਇਸੇ ਮਾਲਾ ਵਿਚ ਇਹ ਜ਼ੋਰ ਦਿੱਤਾ ਗਿਆ ਹੈ ਕਿ ਸਾਡੇ ਤਰੀਕੇ ਅਤੇ ਢੰਗ ਬਦਲਣ ਅਤੇ ਇਹ ਦਿਖਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਕਿਸ ਦ੍ਰਿਸ਼ਟੀ ਵਿਚ ਬਦਲਣ'।