ਬੇਸਿਕ ਸਿਖਿਆ ਕੀ ਹੈ
(1)
ਸਿਖਿਆ ਕੇਵਲ ਉਪਦੇਸ਼ ਮਾਤਰ ਜਾਂ ਕਿਤਾਬਾਂ ਯਾਦ ਕਰਨ ਨੂੰ ਨਹੀਂ ਕਿਹਾ ਜਾਂਦਾ। ਇਹ ਤਾਂ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਕ (ਆਤਮ ਗਿਆਨ) ਸ਼ਕਤੀਆਂ ਅਤੇ ਯੋਗਤਾਵਾਂ ਦਾ ਪੂਰਾ ਪੂਰਾ ਤੇ ਚੌਮੁਖੀ ਵਾਧਾ ਤੇ ਵਿਕਾਸ ਹੈ। ਇਸ ਨੂੰ ਹਰ ਬੱਚੇ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਕਿ
(1) ਉਹ ਆਪਣੇ ਸਰੀਰ ਨੂੰ ਅਰੋਗ ਬਣਾਵੇ ਤੇ ਉਸਦੀ ਮਨੋਬਿਰਤੀਆਂ ਪਵਿੱਤਰ ਤੇ ਦੋਸ਼ ਰਹਿਤ ਹੋਣ।
(2) ਉਹ ਆਪਣੇ ਆਲੇ ਦੁਆਲੇ ਨੂੰ ਚੰਗੀ ਤਰ੍ਹਾਂ ਜਾਣ ਅਤੇ ਸਮਝ ਸਕੇ।
(3) ਉਹ ਨਿਯਮਬੱਧ, ਸੁਤੰਤਰ ਤੋ ਸਮਾਲੋਚਕ (Critically) ਰੂਪ ਨਾਲ ਨਿਰੀਖਣ ਕਰੇ ਤੇ ਸੋਚੇ ਤੇ ਨਿਯਮਬੱਧ, ਸਮਾਲੋਚਨਾ (Critical) ਸੋਚਣ ਤੇ ਖੋਜਣ ਦੀ ਪਛਾਣ ਕਰੇ।
(4) ਉਹ ਅਜਿਹੇ ਗੁਣ ਅਤੇ ਆਦਤਾਂ (Skills and Habits) ਸਿਖੇ ਜੋ ਘਰ, ਸਮਾਜ, ਸਕੂਲ, ਧੰਦਾ (Vocation} ਅਤੇ ਮਨ-ਪਰਚਾਵਾ (Recreation) ਨਾਲ ਸੰਬੰਧ ਰੱਖਣ ਵਾਲੀਆਂ ਕ੍ਰਿਆਵਾਂ ਲਈ ਜ਼ਰੂਰੀ ਅਤੇ ਲਾਭਦਾਇਕ ਹੋਣ।
(5) ਉਹ ਲੋੜੀਦੀ ਜਾਤੀ, ਸਮਾਜਿਕ ਸਬੰਧ ਪੈਦਾ ਕਰੇ ਅਤੇ ਉੱਨਤ ਸੂਝ ਤੇ ਪਰਜਾਤੰਤਰੀ ਉਦੇਸ਼ਾਂ ਜਾਂ ਆਦਰਸ਼ਾਂ ਨੂੰ ਅਪਣਾਏ।
(6) ਉਹ ਆਪਣੇ ਅੰਦਰ ਅਜਿਹੀਆਂ ਵਿਸ਼ੇਸ਼ ਦਿਲਚਸਪੀਆਂ (Develope} ਪੈਦਾ ਕਰੇ, ਜਿਨ੍ਹਾਂ ਤੋਂ ਉਸਾਰੀ, ਉੱਨਤੀ, ਸੁਖ ਅਤੇ ਮਾਰਕਿਕ ਤੋਲ ਨਿਸਚਿਤ ਹੋਵੇ।
ਦੇਸ਼ ਨੂੰ ਆਜ਼ਾਦੀ ਦਿਵਾਉਣ ਅਤੇ ਉਸ ਲਈ ਇਕ ਨਵਾਂ ਸਮਾਜਿਕ ਤੇ ਆਧੁਨਿਕ ਢਾਂਚਾ ਤਿਆਰ ਕਰਨ ਦੇ ਜਤਨ ਵਿਚ ਮਹਾਤਮਾ ਗਾਂਧੀ ਜੀ ਨੇ ਬਹੁਤ ਪਹਿਲਾਂ ਇਹ ਸਮਝ ਲਿਆ ਸੀ ਕਿ ਮਨੁਖ ਮਾਤਰ ਨੂੰ ਚੰਗੇਰਾ ਬਣਾਉਣ ਲਈ ਚੰਗੇ ਮਨੁੱਖਾਂ ਦੀ ਫਸਲ ਤਿਆਰ ਕਰਨੀ ਪਵੇਗੀ ਜੋ ਕਿ ਚੰਗੀ ਸਿਖਿਆ ਤੋਂ ਹੀ