ਪੰਨਾ:ਬੇਸਿਕ ਸਿਖਿਆ ਕੀ ਹੈ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

2

ਤਿਆਰ ਹੋ ਸਕਦੀ ਹੈ ਅਤਵਾ ਚੰਗੇ ਇਸਤੀ ਪੁਰਸ਼ ਚੰਗੀ ਸਿਖਿਆ ਤੋਂ ਹੀ ਪੈਦਾ ਹੋ ਸਕਦੇ ਹਨ, ਪਰ ਉਨ੍ਹਾਂ ਨੇ ਡਿੱਠਾ ਕ ਚਾਲੂ ਸਿਖਿਆ ਦਾ ਢੰਗ ਜਾਂ ਪ੍ਰਣਾਲੀ ਕਈ ਕਾਰਨਾਂ ਕਰਕੇ ਦੋਡ ਪੂਰਕ ਹੈ; ਜਿਵੇਂ:——————

(1) ਇਸ ਵਿਚ ਕੇਵਲ ਕਿਤਾਬਾਂ ਹੀ ਸਭ ਕੁਝ ਹਨ ਅਤੇ ਮੂਲੋਂ ਹੀ ਹਿਤਕ ਹਨ।

(2) ਇਹ ਸਾਨੂੰ ਪਦੀ ਤਾਂ ਠੀਕ ਗਿਆਨ ਹੈ, ਪਰੰਤੂ ਉਸਦਾ ਸਾਡੇ ਨਿੱਤ ਦੇ ਜੀਵਨ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਸਾਡਾ ਗਿਆਨ (Knowledge) ਤਾਂ ਜ਼ਰੂਰੀ ਵਧਾਂਦੀ ਹੈ, ਪਰ ਸਾਡੀ ਸੂਝ (ਬੁਧੀ) ਨਹੀਂ ਵਧਾਂਦੀ।

(3) ਸਾਨੂੰ ਗਿਆਨ ਭੀ ਬੜੇ ਬਣਾਉਟੀ ਢੰਗ ਨਾਲ, ਉਸ ਨੂੰ ਕਈ ਬੇਜੋੜ ਅਤੇ ਅੱਡ ਵਿਸ਼ਿਆਂ ਵਿਚ ਵੰਡ ਕੇ ਦਿਤਾ ਜਾਂਦਾ ਹੈ।

(4) ਚਾਲੁ ਬਿਖਿਆ ਕ੍ਰਿਆਤਮਕ ਗੁਣਾਂ ਨੂੰ ਭੁਲਾਂਦੀ ਅਤੇ ਸਮਾਜਿਕ ਨਿਪੁੰਨਤਾ ਨੂੰ ਵਿਕਾਸ ਪਾਣ ਤੋਂ ਰੋਕਦੀ ਹੈ।

(5) ਇਹ ਮਿਤਰ ਭਾਵ ਤੇ ਮਿਲਵਰਤਣ ਦੀ ਥਾਂ ਈਰਖਾ ਤੋ ਤੁਲਨਾ ਦੀ ਭਾਵਨਾ ਨੂੰ ਉਤੇਜਨਾ ਦਿੰਦੀ ਹੈ।

(6) ਇਹ ਭਾਰਤੀ ਸੰਸਕ੍ਰਿਤੀ ਲਈ ਵਿਦੇਸ਼ੀ ਹੈ।

(7) ਇਹ ਅੰਗਰੇਜ਼ੀ ਦੇ ਅਧਿਅਨ (Study and Learning) ਕਰਨ ਨੂੰ ਮਹੱਤਵ ਦਿੰਦੀ ਹੈ ਤੇ ਮਾਤਭਾਸ਼ਾ ਵਿਚ ਆਪਣੇ ਭਾਵ ਪਰਗਟ ਕਰਨ ਦੀ ਜਾਚ ਭੁਲਾਂਦੀ ਹੈ।

(8) ਇਹ ਬਹੁਤ ਖਰਚੀਲੀ ਹੈ। (9) ਇਸ ਨੇ ਪੜਿਆਂ ਤੇ ਅਨਪੜਾਂ ਵਿਚ ਖਲੀਜ ਪੈਦਾ ਕਰ ਦਿਤੀ ਹੈ।

(10) ਇਹ ਆਮ ਜਨਤਾ (Masses) ਦੀ ਵਿਦਿਆ ਨਹੀਂ ਕਹੀ ਜਾ ਸਕਦੀ ਅਥਵਾ ਇਹ ਥੋੜੇ ਲੋਕਾਂ ਨੂੰ ਮਿਲ ਰਹੀ। ਜਨਤਾ fਸ ਤੋਂ ਲਾਭ ਨਹੀਂ ਉਠਾ ਸਕਦੀ।

(11) ਇਸ ਵਿਚ ਬਹੁਤ ਕੁਝ ਵਿਅਰਥ ਹੈ। ਬਹੁਤ ਘੱਟ ਬੱਚੇ ਪਹਿਲੀ ਵਿਚ ਦਾਖਲ ਹੋ ਕੇ ਪੰਜਵੀਂ ਤੱਕ ਪੁਜਦੇ ਹਨ ਅਤੇ ਜਿਹੜਾ ਕੁਝ ਉਹ ਸਿੱਖਦੇ ਹਨ, ਉਹ