ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

3

ਉਨ੍ਹਾਂ ਦੇ ਜੀਵਨ ਵਿਚ ਕੰਮ ਆਉਣ ਵਾਲਾ ਨਹੀਂ ਹੁੰਦਾ।

ਸੰਨ 1937 ਦੇ ਜੁਲਾਈ ਦੇ ਹਰੀ ਜਨ ਵਿਚ ਮਹਾਤਮਾ ਗਾਂਧੀ ਜੀ ਨ ਲਿਖਿਆ ਸੀ। ਸਿਖਿਆ ਤੋਂ ਮੇਰਾ ਭਾਵ ਬਾਲਕ ਤੇ ਆਦਮੀ ਦੇ ਸਰੀਰ, ਮਨ ਅਤੇ ਆਤਮਾ ਦਾ ਚੌਮੁਖੀ ਅਤੇ ਸ੍ਰੇਸ਼ਟ ਵਿਕਾਸ ਤੋਂ ਹੈ। ਕੇਵਲ ਸਾਖ਼ਰਤਾ (Literacy) ਆਪਣੇ ਆਪ ਵਿਚ ਸਿਖਿਆ ਨਹੀਂ। ਮੈਂ, ਇਸ ਲਈ ਬਾਲਕ ਦੀ ਸਿਖਿਆ, ਉਸ ਨੂੰ ਕੋਈ ਉਪਯੋਗੀ ਦਸਤਕਾਰੀ ਸਿਖਾ ਕੇ ਅਰੰਭ ਕਰਨੀ ਚਾਹੁੰਦਾ ਹਾਂ, ਜਿਸ ਤੋਂ ਉਹ ਸਿਖਿਆ ਦਾ ਆਰੰਭ ਹੁੰਦੇ ਹੀ ਕੁਝ ਬਣਾਉਣਾ ਤੇ ਪੈਦਾ ਕਰਨਾ ਸਿਖੇ। ਇਸ ਤਰਾਂ ਹਰ ਇਕ ਸਕੂਲ ਸ੍ਵੈ-ਅਵਲੰਬੀ (Self-supporting) ਬਣਾਇਆ ਜਾ ਸਕਦਾ ਹੈ, ਕੇਵਲ ਸ਼ਰਤ ਇਹ ਹੈ ਕਿ ਇਨ੍ਹਾਂ ਸਕੂਲਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਸਰਕਾਰ ਖਰੀਦ ਲਵੇ।

ਉਸੇ ਸਾਲ ਅਕਤੂਬਰ ਵਿਚ ਵਾਰਧਾ ਵਿਚ ਰਾਸ਼ਟਰੀ ਸੇਵਕਾਂ ਦੀ ਇਕ ਕਾਨਫ੍ਰੰਸ ਬੁਲਾਈ ਗਈ। ਮਹਾਤਮਾ ਗਾਂਧੀ ਉਸ ਦੇ ਪ੍ਰਧਾਨ ਸਨ ਅਤੇ ਉਨਾਂ ਦੇ ਸੁਝਾਉ ਤੋਂ ਸਲਾਹ ਪਿਛੋਂ ਹੇਠ ਲਿਖੇ ਅਤੇ ਪਰਵਾਨ ਕੀਤੇ ਗਏ:

(1) ਇਸ ਕਾਨਫ੍ਰੰਸ ਦੀ ਰਾਇ ਵਿਚ ਸਾਰੇ ਰਾਸ਼ਟਰ ਲਈ ਸਤ ਸਾਲ ਦੀ ਬਿਨਾ ਫੀਸ ਲਾਜ਼ਮੀ ਸਿਖਿਆ ਦਾ ਪ੍ਰਬੰਧ ਕੀਤਾ ਜਾਵੇ। ਇਹ ਸਾਰੇ ਰਾਜ ਵਿਚ ਲਾਗੂ ਕੀਤੀ ਜਾਵੇ।

(2) ਸਿਖਿਆ ਦਾ ਅਧਿਅਨ ਮਾਤਭਾਸ਼ਾ ਹੋਵੇ।

(3) ਕਾਨਫ੍ਰੰਸ ਮਹਾਤਮਾ ਗਾਂਧੀ ਦੇ ਮਤੇ ਦੀ ਪ੍ਰੋੜ੍ਹਤਾ ਕਰਦੀ ਹੈ ਕਿ ਇਸ਼ ਅਵਸਥਾ ਵਿਚ ਸਿਖਿਆ ਦਾ ਸਾਰਾ ਕੰਮ ਕਿਸੇ ਸ਼ਿਲਪ ਦੇ ਉਪਜਾਉ ਕੰਮ ਰਾਹੀਂ ਸੰਪਨ ਹੋਵੇ ਅਤੇ ਜਿਨ੍ਹਾਂ ਭੀ ਯੋਗਤਾਵਾਂ ਦਾ ਵਿਕਾਸ ਅਤੇ ਸਿਖਿਆ ਹੋਵੇ, ਜਿਥੋਂ ਤਕ ਹੋ ਸਕੇ ਬਾਲਕ ਦੇ ਵਾਤਾਵਰਨ ਨੂੰ ਮੁਖ ਰੱਖ ਕੇ ਚੁਣੇ ਗਏ ਕਿਸੇ ਮੁੱਖ, ਸ਼ਿਲਪ ਨਾਲ ਗੂੜ੍ਹਾ ਸੰਬੰਧ ਰਖੇ।

(4) ਇਹ ਕਾਨਫ੍ਰੰਸ ਆਸ ਕਰਦੀ ਹੈ ਕਿ ਅਜਿਹੀ ਸਿਖਿਆ ਪ੍ਰਣਾਲੀ