ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਇਕ ਪਿਆਲਾ
ਕੋਈ ਦੋ ਪਿਆਲਾ
ਤੀਜਾ ਪਿਆਲਾ ਦਾਰੂ ਦਾ
ਗਲ਼ੀਆਂ ਵਿਚ ਫਿਰਨਾ ਛਡਦੇ
ਕੋਈ ਲੂਣ ਘੋਟਣਾ ਮਾਰੂਗਾ

ਜੱਟਾ ਵੇ ਜੱਟਾ

ਲੈ ਦੇ ਰੇਸ਼ਮੀ ਦੁਪੱਟਾ
ਨਾਲ਼ੇ ਸੂਟ ਸਮਾ ਦੇ ਨਸਵਾਰੀ ਵੇ
ਲੱਕ ਪਤਲਾ ਚਰ੍ਹੀ ਦੀ ਪੰਡ ਭਾਰੀ ਵੇ

ਜੱਟੀਏ ਨੀ ਜੱਟੀਏ

ਲੈ ਦੂੰ ਰੇਸ਼ਮੀ ਦੁਪੱਟਾ
ਨਾਲ਼ੇ ਸੂਟ ਸਮਾਦੂੰ ਨਸਵਾਰੀ ਨੀ
ਗੋਰੇ ਰੰਗ ਨੇ ਜੱਟਾਂ ਦੀ ਮੱਤ ਮਾਰੀ ਨੀ

ਜਦ ਮੁੰਡਿਆ ਮੈਂ ਪਾਣੀ ਭਰਦੀ

ਤੂੰ ਸਾਧਾਂ ਦੇ ਡੇਰੇ
ਹੋਰਨਾਂ ਮੁੰਡਿਆਂ ਦੇ ਨਾਭੀ ਸਾਫੇ
ਕੱਚਾ ਗੁਲਾਬੀ ਤੇਰੇ
ਚੱਕ ਕੇ ਤੌੜਾ ਤੁਰਪੀ ਢਾਬ ਨੂੰ
ਨਜ਼ਰ ਨਾ ਆਵੇਂ ਮੇਰੇ
ਚਾਂਦੀ ਬਣ ਮਿੱਤਰਾ-
ਬੰਦ ਕਰਵਾਵਾਂ ਤੇਰੇ

ਜੇ ਮੁੰਡਿਆ ਤੈਂ ਨੌਕਰ ਹੋਣਾ

ਹੋ ਜੀਂ ਬਾਗ ਦਾ ਮਾਲੀ
ਬੂਟੇ ਬੂਟੇ ਪਾਣੀ ਦੇਈਂ
ਕੋਈ ਨਾ ਛੱਡੀਂ ਖਾਲੀ
ਰੂਪ ਕੁਮਾਰੀ ਦਾ-
ਦਿਨ ਚੜ੍ਹਦੇ ਦੀ ਲਾਲੀ

99 - ਬੋਲੀਆਂ ਦਾ ਪਾਵਾਂ ਬੰਗਲਾ