ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/104

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁਣ ਨੀ ਕੁੜੀਏ ਚੀਰੇ ਵਾਲ਼ੀਏ
ਚੀਰਾ ਨਾ ਚਮਕਾਈਏ
ਐਸ ਗਲ਼ੀ ਦੇ ਮੁੰਡੇ ਗੱਭਰੂ
ਨੀਵੀਂ ਪਾ ਲੰਘ ਜਾਈਏ
ਚੰਦ ਵਾਂਗੂੰ ਛਿਪਜੇਂ ਗੀ-
ਚੰਦ ਕੁਰੇ ਭਰਜਾਈਏ

ਸੁਣ ਨੀ ਕੁੜੀਏ ਚੂੜੇ ਵਾਲ਼ੀਏ

ਫਿਰਦੀ ਬੰਨੇ ਬੰਨੇ
ਖੇਤ ਪਟਾਕ ਸਾਰਾ ਚੁੱਗ ਲਿਆ
ਨਾਲ਼ੇ ਪੱਟੇ ਗੰਨੇ
ਤੈਂ ਮੈਂ ਮੋਹ ਲਿਆ ਨੀ-
ਕੂੰਜ ਪਤਲੀਏ ਰੰਨੇ

ਸੁਣ ਨੀ ਕੁੜੀਏ ਕਾਂਟਿਆਂ ਵਾਲ਼ੀਏ

ਕਾਂਟਿਆਂ ਦਾ ਲਿਸ਼ਕਾਰਾ
ਤੈਨੂੰ ਮੋਹ ਲਊਗਾ
ਪੇਸ਼ ਪਿਆ ਸੁਨਿਆਰਾ
ਕੋਠੇ ਚੜ੍ਹਦੀ ਨੂੰ-
ਦੇ ਮਿੱਤਰਾ ਲਿਸ਼ਕਾਰਾ

ਸੁਣ ਨੀ ਕੁੜੀਏ ਨੱਚਣ ਵਾਲ਼ੀਏ

ਤੂੰ ਤਾਂ ਲੱਗਦੀ ਪਿਆਰੀ
ਤੇਰੀ ਭੈਣ ਨਾਲ਼ ਵਿਆਹ ਕਰਾਵਾਂ
ਤੈਨੂੰ ਬਣਾਵਾਂ ਸਾਲ਼ੀ
ਆਪਾਂ ਦੋਵੇਂ ਚੱਲ ਚੱਲੀਏ
ਬਾਹਰ ਬੋਤੀ ਝਾਂਜਰਾਂ ਵਾਲ਼ੀ
ਬੋਤੀ ਨੇ ਛਾਲ ਚੱਕਲੀ
ਜੁੱਤੀ ਗਿਰਗੀ ਸਿਤਾਰਿਆਂ ਵਾਲ਼ੀ
ਗਿਰਦੀ ਨੂੰ ਗਿਰ ਲੈਣ ਦੇ
ਪਿੰਡ ਚੱਲ ਕੇ ਕਰਾ ਦੂੰ ਚਾਲ਼ੀ
ਨਿੰਮ ਨਾਲ਼ ਝੂਟਦੀਏ-
ਲਾ ਮਿੱਤਰਾਂ ਨਾਲ਼ ਯਾਰੀ

102 - ਬੋਲੀਆਂ ਦਾ ਪਾਵਾਂ ਬੰਗਲਾ