ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/108

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕੋਲ਼ ਸੁਣੀਂਦੀ ਕਾਲ਼ੀ
ਸਿੰਘ ਜੀ ਦੇ ਗੜਵੇ ਦਾ
ਸ਼ਰਬਤ ਵਰਗਾ ਪਾਣੀ
ਮਿੱਤਰਾਂ ਦੀ ਲੂਣ ਦੀ ਡਲ਼ੀ
ਮਿਸ਼ਰੀ ਕਰਕੇ ਜਾਣੀ
ਸੁਰਮਾਂ ਨੌਂ ਰੱਤੀਆਂ
ਵਿਚ ਕਜਲੇ ਦੀ ਧਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ

ਵਿਹੜੇ ਦੇ ਵਿਚ ਪਈਂ ਏਂ ਰਕਾਨੇ

ਦੋਹਾਂ ਹੱਥਾਂ ਵਿਚ ਪੱਖੀਆਂ
ਤੇਰੇ ਤੇ ਜੱਟ ਭੌਰ ਹੋ ਗਿਆ
ਨੰਗੀਆਂ ਦੇਖ ਕੇ ਬੱਖੀਆਂ
ਘਰ ਜਾ ਕੇ ਤਾਂ ਸੋਈ ਦਸਦੀਆਂ
ਜਿਹੜੀਆਂ ਅਕਲ ਦੀਆਂ ਕੱਚੀਆਂ
ਸੁਰਗਾਪੁਰੀ ਨੂੰ ਸੋਈ ਜਾਂਦੀਆਂ
ਜਿਹੜੀਆਂ ਜ਼ਬਾਨੋਂ ਸੱਚੀਆਂ
ਖੋਲ੍ਹ ਸੁਣਾ ਬਚਨੋ
ਹੁਣ ਕਾਹਨੂੰ ਦਿਲਾਂ ਵਿਚ ਰੱਖੀਆਂ
ਬਣਗੀ ਮਾਲਕ ਦੀ-
ਖੜ੍ਹੀ ਫੇਰਗੀ ਅੱਖੀਆਂ

ਕਿਉਂ ਨੀ ਧੰਨ ਕੁਰੇ ਮੀਂਹ ਨੀ ਪੈਂਦਾ

ਸੁੱਕੀਆਂ ਵਗਣ ਜ਼ਮੀਨਾਂ
ਰੁੱਖੀ ਤੂੜੀ ਖਾ ਡੰਗਰ ਹਾਰਗੇ
ਗੱਭਰੂ ਗਿਝਗੇ ਫੀਮਾਂ
ਤੇਰੀ ਬੈਠਕ ਨੇ-
ਪੱਟਿਆ ਕਬੂਤਰ ਚੀਨਾ

ਇਸ਼ਕ ਕਮਾਉਣਾ ਔਖਾ ਕੁੜੀਏ

ਦਿਨੇ ਦਿਖਾਉਂਦਾ ਤਾਰੇ

106 - ਬੋਲੀਆਂ ਦਾ ਪਾਵਾਂ ਬੰਗਲਾ