ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/109

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਇਸ਼ਕ ਨਿਭਾਉਣਾ ਕਠਣ ਫਕੀਰੀ
ਦੇਖ ਕਤਾਬਾਂ ਚਾਰੇ
ਦਰ ਤੇਰੇ ਤੋਂ ਮਿਲੀ ਨਾ ਭਿੱਛਿਆ
ਬਹਿਜੂੰਗਾ ਨਦੀ ਕਿਨਾਰੇ
ਸਿਲ ਵੱਟਿਆਂ ਨੂੰ ਹੱਥ ਨੀ ਲਾਉਂਦਾ
ਚੱਕਣੇ ਨੇ ਪਰਬਤ ਭਾਰੇ
ਸਿਓਨੇ ਦੇ ਭਾਅ ਵਿਕੇ ਮਲੰਮਾ
ਭੁੱਲ ਗਏ ਨੇ ਵਣਜਾਰੇ
ਸੁੰਦਰ ਦੇਹੀ ਮੰਦਰ ਕੂੜ ਦੇ
ਕੋਈ ਦਿਨ ਦੇ ਚਮਕਾਰੇ
ਹੰਸ ਕਦੇ ਨੇ ਲਹਿੰਦੇ ਆ ਕੇ
ਜੇ ਹੋਣ ਸਰੋਵਰ ਖਾਰੇ
ਤੇਰੀ ਕੁਦਰਤ ਦੇ-
ਮੈਂ ਜਾਵਾਂ ਬਲਿਹਾਰੇ

ਸੁਣ ਨੀ ਕੁੜੀਏ

ਜੇ ਮੈਂ ਜਾਣਦਾ ਝਗੜੇ ਪੈਣਗੇ
ਕਾਹਨੂੰ ਲਾਉਂਦਾ ਅੱਖੀਆਂ
ਬਹਿ ਦਰਵਾਜੇ ਮੌਜਾਂ ਮਾਰਦਾ
ਹੱਥ ਵਿਚ ਫੜ ਕੇ ਪੱਖੀਆਂ
ਮੈਂ ਤੇਰੇ ਤੇ ਆਸ਼ਕ ਹੋ ਗਿਆ
ਨੰਗੀਆਂ ਦੇਖ ਕੇ ਬੱਖੀਆਂ
ਖੋਲ੍ਹ ਸੁਣਾ ਦੇ ਨੀ-
ਕਾਸ ਨੂੰ ਦਿਲਾਂ ਵਿਚ ਰੱਖੀਆਂ

107 - ਬੋਲੀਆਂ ਦਾ ਪਾਵਾਂ ਬੰਗਲਾ