ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਜਾਵਾਂ ਬਲਿਹਾਰ
ਕਲਗੀਆਂ ਵਾਲ਼ੇ ਤੋਂ

ਲਾਲ ਤੇਰੇ ਜੰਞ ਚੜ੍ਹਗੇ

ਜੰਞ ਚੜ੍ਹਗੇ ਮੌਤ ਵਾਲ਼ੀ ਘੋੜੀ

ਰਾਮ ਤੇ ਲਛਮਣ

ਵਾਜਾਂ ਮਾਰਦੀ ਕੁਸ਼ੱਲਿਆ ਮਾਈ
ਰਾਮ ਚੱਲੇ ਬਣਵਾਸ ਨੂੰ

ਕੱਲੀ ਹੋਵੇ ਨਾ ਬਣਾਂ ਦੇ ਵਿਚ ਲੱਕੜੀ

ਰਾਮ ਕਹੇ ਲਛਮਣ ਨੂੰ

ਜੂਠੇ ਬੇਰ ਭੀਲਣੀ ਦੇ ਖਾ ਕੇ

ਭਗਤਾਂ ਦੇ ਵੱਸ ਹੋ ਗਿਆ

ਤੇਰੇ ਨਾਮ ਦੀ ਵੈਰਾਗਣ ਹੋਈ

ਬਣ ਬਣ ਫਿਰਾਂ ਢੂੰਡਦੀ

ਯੁੱਧ ਲੰਕਾ ਵਿਚ ਹੋਇਆ

ਰਾਮ ਤੇ ਲਛਮਣ ਦਾ

ਧੰਨਾ ਭਗਤ

ਨਾਮ ਦੇਵ ਦੀ ਬਣਾਈ ਬਾਬਾ ਛੱਪਰੀ
ਧੰਨੇ ਦੀਆਂ ਗਊਆਂ ਚਾਰੀਆਂ

ਰੱਬ ਫਿਰਦਾ ਧੰਨੇ ਦੇ ਖੁਰੇ ਵੱਢਦਾ

ਉਹਨੇ ਕਿਹੜਾ ਕੱਛ ਪਾਈ ਸੀ

ਪੂਰਨ ਭਗਤ

ਕੱਚੇ ਧਾਗੇ ਦਾ ਸੰਗਲ ਬਣ ਜਾਵੇ
ਭਗਤੀ ਤੇਰੀ ਪੂਰਨਾ

114 - ਬੋਲੀਆਂ ਦਾ ਪਾਵਾਂ ਬੰਗਲਾ